ਨਵੀਂ ਦਿੱਲੀ: ਤੜਕਸਾਰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਇੱਕ ਸ਼ੱਕੀ ਬੈਗ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ। ਪੁਲਿਸ ਮੁਤਾਬਕ ਇਹ ਬੈਗ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ 3' ਤੋਂ ਮਿਲਿਆ ਹੈ। ਸੂਚਨਾ ਮਿਲਣ ਦੇ ਨਾਲ ਹੀ ਪੁਲਿਸ ਹਰਕਤ ਵਿਚ ਆ ਗਈ ਤੇ ਟਰਮੀਨਲ 'ਤੇ ਮੌਜੂਦ ਸ਼ੱਕੀ ਬੈਗ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਇਸ ਬੈਗ ਵਿੱਚ RDX ਮੌਜੂਦ ਹੋਣ ਦੀ ਖ਼ਦਸ਼ਾ ਜਤਾਇਆ ਸੀ। ਪੁਲਿਸ ਦੀ ਜਾਂਚ ਟੀਮ ਨੇ ਬੈਗ ਵਿੱਚ RDX ਹੋਣ ਦੀ ਪੁਸ਼ਟੀ ਕੀਤੀ ਹੈ।
ਇਸ ਘਟਨਾ ਤੋਂ ਪੁਲਿਸ ਨੇ ਪੂਰੇ ਅੱਡੇ 'ਤੇ ਸਰਚ ਅਭਿਆਨ ਚੱਲਾ ਦਿੱਤਾ ਹੈ।ਸੂਤਰਾਂ ਮੁਤਾਬਕ ਬੈਗ ਕਾਲੇ ਰੰਗ ਦਾ ਸੀ, ਜਿਸ ਨੂੰ ਰਾਤ ਕਰੀਬ 1 ਵਜੇ ਸੀਆਈਐਸਐਫ ਦੇ ਜਵਾਨਾਂ ਨੇ ਟਰਮੀਨਲ-3 'ਤੇ ਬਰਾਮਦ ਕੀਤਾ। ਹੁਣ ਇਸ ਬੈਗ ਨੂੰ ਕੁਲਿੰਗ ਪੀਟ ਦੇ ਵਿੱਚ ਰੱਖਿਆ ਗਿਆ ਹੈ।
ਜਦ ਬੈਗ ਨੂੰ ਵਿਸਫੋਟਕ ਡਿਟੈਕਟਰ ਰਾਹੀਂ ਚੈਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਸ ਵਿੱਚ ਵਿਸਫੋਟਕ ਸਮਗਰੀ ਆਰਡੀਐਕਸ ਮੌਜੂਦ ਹੈ। ਜਾਂਚ ਆਧਿਕਾਰੀਆਂ ਨੇ ਵਿਸਫੋਟਕ ਨੂੰ ਅਗਲੇ 24 ਘੰਟਿਆਂ ਲਈ ਨਿਗਰਾਨੀ ਹੇਠ ਰੱਖਿਆ ਹੈ।
-
An unattended bag was found at T3 of Delhi's IGI airport today morning. Check of the bag was carried out & found positive signal of explosive inside. It was also checked by Dog 'Guide'&safely taken to cooling pit. After forensic test it will be clarified if it is explosive or not
— ANI (@ANI) November 1, 2019 " class="align-text-top noRightClick twitterSection" data="
">An unattended bag was found at T3 of Delhi's IGI airport today morning. Check of the bag was carried out & found positive signal of explosive inside. It was also checked by Dog 'Guide'&safely taken to cooling pit. After forensic test it will be clarified if it is explosive or not
— ANI (@ANI) November 1, 2019An unattended bag was found at T3 of Delhi's IGI airport today morning. Check of the bag was carried out & found positive signal of explosive inside. It was also checked by Dog 'Guide'&safely taken to cooling pit. After forensic test it will be clarified if it is explosive or not
— ANI (@ANI) November 1, 2019
ਸੀਆਈਐਸਐਫ ਨੇ ਬੈਗ ਨੂੰ ਆਪਣੇ ਕਬਜ਼ੇ ਵਿੱਚ ਲਿਆ
ਬੈਗ ਨੂੰ ਸੀਆਈਐਸਐਫ ਦੀ ਮਦਦ ਨਾਲ ਹਟਾਇਆ ਜਾ ਚੁੱਕਿਆ ਹੈ। ਜਾਂਚ ਟੀਮ ਨੇ ਖ਼ਦਸ਼ਾ ਜਤਾਈ ਹੈ ਕਿ ਬੈਗ ਦੇ ਅੰਦਰ ਬਿਜਲੀ ਦੀਆਂ ਤਾਰਾਂ ਹੋ ਸਕਦੀਆਂ ਹਨ ਇਸ ਲਈ ਇਸ ਨੂੰ ਅਜੇ ਤੱਕ ਖੋਲ੍ਹਿਆ ਨਹੀਂ ਗਿਆ। ਡਿਪਟੀ ਕਮਿਸ਼ਨਰ ਸੰਜੇ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੇ ਹਵਾਈ ਅੱਡੇ ਦੀ ਸੁਰੱਖਿਆ ਵਧਾ ਦਿੱਤੀ ਹੈ।
ਡੀਆਈਜੀ ਬੋਲੇ ਵਿਸਫੋਟਕ ਸਮਾਗਰੀ ਦਾ ਜਾਂਚ ਸਕਾਰਾਤਮਕ ਆਇਆ ਹੈ
ਸੀਆਈਐਸਐਫ ਦੇ ਡੀਆਈਜੀ, ਆਪ੍ਰੇਸ਼ਨ ਚੀਫ਼ ਪੀਆਰਓ ਅਨਿਲ ਪਾਂਡੇ ਨੇ ਦੱਸਿਆ ਕਿ ਟੈਸਟਾਂ ਮੁਤਾਬਕ ਇਹ ਵਿਸਫੋਟਕ ਜਾਂਚ ਸਕਾਰਾਤਮਕ ਆਈ ਹੈ। ਉਨ੍ਹਾਂ ਕਿਹਾ ਅਜੇ ਸਾਨੂੰ ਇਹ ਪਤਾ ਨਹੀਂ ਲਗ ਸਕਿਆ ਹੈ ਕਿ ਇਹ ਕਿਸ ਪ੍ਰਕਾਰ ਦਾ ਆਰਡੀਐਰਸ ਹੈ। ਸਾਡੇ ਵੱਲੋਂ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਬੱਚਿਆ ਜਾ ਸਕੇ।
ਕੁਝ ਏਅਰਲਾਈਨਾਂ ਦੇ ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਦੇ ਨਾਲ ਯਾਤਰੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸੁਰੱਖਿਆਂ ਬਲਾਂ ਨੇ ਯਾਤਰੀਆ ਦੀ ਸਵੇਰੇ 4 ਵਜੇ ਦੇ ਕਰੀਬ ਆਵਾਜਾਈ ਦੀ ਆਗਿਆ ਦਿੱਤੀ ਸੀ।
ਜਾਣਕਾਰੀ ਲਈ ਦੱਸ ਦਈਏ ਕਿ ਦਿੱਲੀ ਏਅਰਪੋਰਟ ਦੇ ਟਰਮੀਨਲ ਟੀ-3 ਤੋਂ ਘਰੇਲੂ ਤੇ ਕੌਮਾਂਤਰੀ ਉਡਾਣਾਂ ਭਰੀਆਂ ਜਾਂਦੀਆਂ ਹਨ।