ਬੈਗਲੁਰੂ : ਸ਼ਹਿਰ ਦੇ ਮੈਸਜਿਸਟਿਕ ਰੇਲਵੇ ਸਟੇਸ਼ਨ ਉੱਤੇ ਇੱਕ ਸ਼ੱਕੀ ਅੱਤਵਾਦੀ ਵੇਖਿਆ ਗਿਆ ਪਰ ਪੁਲਿਸ ਉਸ ਨੂੰ ਕਾਬੂ ਕਰਨ ਵਿੱਚ ਨਾਕਾਮਯਾਬ ਰਹੀ।
ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ ਉੱਤੇ ਮੈਟਲ ਡਿਟੈਕਟਰ ਅਲਾਰਮ ਵੱਜਣ ਤੋਂ ਬਾਅਦ ਇੱਕ ਸ਼ੱਕੀ ਅੱਤਵਾਦੀ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਵੱਲੋਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਇਸ ਵਿੱਚ ਨਾਕਾਮਯਾਬ ਰਹੀ। ਜਨਤਕ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ਦੇ ਮੈਟਰੋ ਰੇਲਵੇ ਸਟੇਸ਼ਨਾਂ ,ਬੱਸ ਸਟੈਂਡ, ਸਰਕਾਰੀ ਵਿਭਾਗ ਦੇ ਦਫਤਰਾਂ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਅਜੇ ਤੱਕ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਦੀ ਕੋਈ ਖ਼ਬਰ ਨਹੀਂ ਹੈ। ਪੁਲਿਸ ਵੱਲੋਂ ਸ਼ੱਕੀ ਅੱਤਵਾਦੀ ਦੀ ਭਾਲ ਜਾਰੀ ਹੈ।