ਨਵੀਂ ਦਿੱਲੀ : ਨਿਰਭਯਾ ਜਬਰ ਜਨਾਹ ਤੇ ਕਲਤ ਕੇਸ ਦੇ ਇੱਕ ਦੋਸ਼ੀ ਅਕਸ਼ੇ ਸਿੰਘ ਵਲੋਂ ਲਗਾਈ ਗਈ ਇੱਕ ਕਿਉਰੇਟਿਵ ਅਪੀਲ 'ਤੇ ਅੱਜ ਸਪਰੀਮ ਕੋਰਟ ਵਲੋਂ ਸੁਣਵਾਈ ਕੀਤੀ ਜਾਵੇਗੀ। ਆਪਣੀ ਅਪੀਲ ਵਿੱਚ ਅਕਸ਼ੇ ਸਿੰਘ ਨੇ ਕਿਹਾ ਕਿ ਅਦਲਾਤ ਵਲੋਂ ਉਨ੍ਹਾਂ ਦੀ ਮੌਤ ਦੀ ਸਜਾ ਦਾ ਫੈਸਲਾ ਜਨਤਕ ਦਬਾਅ ਤੇ ਜਨਤਕ ਰਾਏ ਦੇ ਕਾਰਨ ਲਿਆ ਗਿਆ ਹੈ।
ਨਿਆਮੂਰਤੀ ਐੱਨ.ਵੀ. ਰਮਣਾ,ਅਰੁਣ ਮਿਸ਼ਰਾ, ਆਰ.ਐੱਫ ਨਰੀਮ, ਆਰ. ਬਨੂਠੀ ਅਤੇ ਅਸ਼ੋਕ ਭੂਸ਼ਣ 'ਤੇ ਅਧਾਰਤ ਬੈਂਚ ਵਲੋਂ ਇਸ ਅਪੀਲ ਦੀ ਸੁਣਵਾਈ ਕੀਤੀ ਜਾਵੇਗੀ।ਕਿਸੇ ਕੈਦੀ ਕੋਲ ਆਪਣੇ ਬਚਾ ਲਈ ਇਹ ਇਹ ਆਖਰੀ ਰਾਹ ਹੁੰਦਾ ਹੈ।
ਦੋਸ਼ੀ ਅਕਸ਼ੇ ਸਿੰਘ (31) ਨੇ ਕਿਹਾ ਕਿ " ਜੁਰਮ ਕਿੰਨਾ ਕੁ ਬੇਰਹਿਮ ਹੈ ਦੇ ਅਧਾਰ 'ਤੇ ਸਜਾ ਦੇਣਾ ਅਨੁਪਾਤਕ ਹੈ, ਜਿਹੜਾ ਇਸ ਅਦਾਲਤ ਤੇ ਦੇਸ਼ ਵਿੱਚਲੀਆਂ ਹੋਰ ਸਾਰੀਆਂ ਅਪਰਾਧਿਕ ਅਦਾਲਤਾਂ ਦੇ ਫੈਸਲਿਆਂ ਵਿੱਚਲੀ ਅਸੰਗਤਾਂ ਨੂੰ ਜਾਹਿਰ ਕਰਦਾ ਹੈ। ਜਿਸ ਨੇ ਦੇਸ਼ ਵਿੱਚ ਮੌਤ ਦੀ ਸਜਾ ਨੂੰ ਦੇਸ਼ ਵਿੱਚ ਹੁੰਦੇ ਔਰਤਾ ਵਿਰੁੱਧ ਅਪਰਾਧ ਦੇ ਬਾਰੇ ਉਸਰੇ ਜਨਲਤ ਦਬਾਅ ਤੇ ਲੋਕ ਰਾਏ ਦੇ ਮੁਤਾਬਿਕ ਦਿੱਤਾ ਹੈ।ਇਸ ਦੀ ਚੋਣਵੀਂ ਵਰਤੋਂ ਅਤੇ ਅਪਰਾਧ ਵਿੱਚ ਕਮੀ ਵਿਚਲਾ ਕੋਈ ਵੀ ਸਬੰਧ ਸਪੱਸ਼ਟ ਨਹੀਂ ਹੁੰਦਾ ਹੈ।"
ਇਹ ਵੀ ਪੜ੍ਹੋ : ਨਿਰਭਯਾ ਗੈਂਗਰੇਪ ਦੇ ਦੋਸ਼ੀ ਨੇ ਕੀਤਾ ਵੱਡਾ ਖੁਲਾਸਾ, ਕਿਹਾ ਮੈਨੂੰ ਬਣਾਇਆ ਜਾ ਰਿਹਾ ਬਲੀ ਦਾ ਬੱਕਰਾ
ਇਨ੍ਹਾਂ ਦੋਸ਼ੀਆਂ ਵਿਚੋਂ ਇੱਕ ਵਿਨਯ ਕੁਮਾਰ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਖਲ ਕੀਤੀ ਹੈ।
ਇਸ ਤੋਂ ਪਹਿਲਾ ਅਦਾਲਤ ਨੇ ਮੁਕੇਸ਼ , ਪਵਨ. ਵਿਨੈ ਕੁਮਾਰ, ਅਕਸ਼ੇ ਕੁਮਾਰ ਦੇ 1 ਫਰਵਰੀ ਸਵੇਰੇ 6 ਵਜੇ ਮੌਤ ਦੀ ਸਜਾ ਦੇ ਵਰੰਟ ਜਾਰੀ ਕਰ ਚੁੱਕੀ ਹੈ।