ਮਨਾਲੀ: ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਆਪਣੇ ਹਲਕੇ ਨੂੰ ਭੁੱਲ ਮਨਾਲੀ ਦੀਆਂ ਵਾਦੀਆਂ ਦੇ ਨਜ਼ਾਰੇ ਲੈ ਰਹੇ ਹਨ। ਦਰਅਸਲ ਉਨ੍ਹਾਂ ਦੀ ਇੱਕ ਵਿਡਿਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਬਰਫ਼ ਵਿਚਾਲੇ ਮਾਈਨਸ ਤਾਪਮਾਨ ਵਿੱਚ ਠੰਡੇ ਪਾਣੀ ਦੇ ਝਰਨੇ ਹੇਠਾਂ ਨਹਾ ਰਹੇ ਹਨ।
ਸੰਨੀ ਦਿਓਲ ਭਾਵੇਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਹਨ ਪਰ ਉਨ੍ਹਾਂ ਨੂੰ ਜ਼ਿਆਦਾਤਰ ਮੁੰਬਈ ਵਿੱਚ ਹੀ ਵੇਖਿਆ ਜਾਂਦਾ ਹੈ। ਹਾਲ ਹੀ ਵਿੱਚ ਗੁਰਦਾਸਪੁਰ ਵਿੱਚ ਉਨ੍ਹਾਂ ਦੇ ਗੁਮਸ਼ੁਦਗੀ ਵਾਲੇ ਪੋਸਟਰ ਵੀ ਲੱਗੇ ਸਨ।
ਸੰਨੀ ਦਿਓਲ ਜਦੋਂ ਤੋਂ ਸੰਸਦ ਮੈਂਬਰ ਬਣੇ ਹਨ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਬਹੁਤ ਘੱਟ ਆਪਣੇ ਹਲਕੇ ਵਿੱਚ ਗਏ ਹਨ। ਉਨ੍ਹਾਂ ਨੂੰ ਜ਼ਿਆਦਾਤਰ ਮੁੰਬਈ ਜਾਂ ਫਿਰ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਕਰਦਿਆਂ ਹੀ ਵੇਖਿਆ ਜਾਂਦਾ ਹੈ। ਉਨ੍ਹਾਂ ਦੇ ਹਲਕੇ ਦੇ ਲੋਕ ਕਾਫੀ ਪਰੇਸ਼ਾਨ ਹਨ ਕਿਉਂਕਿ ਚੋਣਾਂ ਜਿੱਤਣ ਤੋਂ ਬਾਅਦ ਸੰਨੀ ਦਿਓਲ ਨੇ ਆਪਣੇ ਹਲਕੇ ਦੇ ਲੋਕਾਂ ਦੀ ਸਾਰ ਤੱਕ ਨਹੀਂ ਲਈ।