ਉਜੈਨ: ਨਵੇਂ ਬਣੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ 'ਚ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਲੈ ਕੇ ਆਏ ਗੁਰੂ ਗ੍ਰੰਥ ਸਾਹਿਬ ਨੂੰ ਸਥਾਪਤ ਕੀਤਾ ਜਾਵੇਗਾ। ਤੜਕੇ 6 ਵਜੇ ਕਠ੍ਹਾਲ ਚੌਕ ਤੋਂ ਸਮਾਰੋਹ ਦੀ ਸ਼ੁਰੂਆਤ ਕੀਤੀ ਜਾਵੇਗੀ। ਸਵੇਰੇ 7:30 ਵਜੇ ਗੁਰਦੁਆਰੇ 'ਚ ਗੁਰੂ ਗ੍ਰੰਥ ਸਾਹਿਬ ਨੂੰ ਸਥਾਪਤ ਕੀਤਾ ਜਾਵੇਗਾ। ਜਿਸ ਤੋਂ ਬਾਅਦ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਕੀਤੀ ਜਾਵੇਗੀ।
2 ਜੂਨ ਨੂੰ ਨਵੇਂ ਬਣੇ ਗੁਰਦੁਆਰੇ ਦੀ ਸ਼ੁਰੂਆਤ ਲਈ ਭਾਰਤ ਤੇ ਵਿਦੇਸ਼ਾਂ ਤੋਂ ਕਰੀਬ 10 ਹਜ਼ਾਰ ਲੋਂਕ ਉਜੈਨ ਆਉਣਗੇ। ਇੰਦੌਰ ਤੋਂ ਯਸ਼ ਗਰੁੱਪ ਦੀ ਮਦਦ ਨਾਲ 1100 ਕਾਰਾਂ ਦਾ ਕਾਫ਼ਿਲਾ ਉਜੈਨ ਪੁੱਜੇਗਾ। ਇਸ ਵਿਚ 40 ਬੱਸਾਂ ਵੀ ਸ਼ਾਮਲ ਹੋਣਗੀਆਂ। ਸ਼ਨੀਵਾਰ ਦੀ ਸਵੇਰ ਨੂੰ, ਭਾਈ ਗੋਬਿੰਦ ਸਿੰਘ ਲੋਂਗੋਵਾਲ ਇੰਦੌਰ ਤੋਂ ਨਗਰ ਕੀਰਤਨ ਨੂੰ ਹਰੀ ਝੰਡੀ ਵਿਖਾਉਣਗੇ। ਇਸ ਸਮਾਗਮ 'ਚ ਭਾਈ ਗੋਬਿੰਦ ਸਿੰਘ ਲੋਂਗੋਵਾਲ ਤੇ ਪ੍ਰਕਾਸ਼ ਸਿੰਘ ਬਾਦਲ ਸ਼ਿਰਕਤ ਕਰਨਗੇ।