ਸ਼ਿਮਲਾ: ਹਿਮਾਚਲ ਵਿੱਚ ਢਾਈ ਮਹੀਨੇ ਦੇ ਸੋਕੇ ਤੋਂ ਬਾਅਦ ਮੌਸਮ ਨੇ ਕਰਵਟ ਲੈ ਲਈ ਹੈ। ਮੌਸਮ ਬਦਲਣ ਨਾਲ ਉਪਰਲੇ ਖੇਤਰ ਵਿੱਚ ਬਰਫ ਦੀ ਚਿੱਟੀ ਚਾਦਰ ਵਿੱਛ ਗਈ ਹੈ ਜਦਕਿ ਹੇਠਲੇ ਇਲਾਕਿਆਂ ਵਿੱਚ ਮੀਂਹ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਹੈ।
ਕਿਨੌਰ ਦੀਆਂ ਪਹਾੜੀਆਂ, ਲੋਹਲ ਚੋਟੀਆਂ, ਸ਼ਿਮਲਾ ਦੇ ਕੁਫਰੀ, ਨਾਰਕੰਡਾ ਅਤੇ ਖੜਾਪਧਰ, ਚੰਬਾ ਦੇ ਡਲਹੌਜ਼ੀ, ਰੋਹਤਾਂਗ ਅਤੇ ਧੋਲਾਧਾਰ ਦੀਆਂ ਪਹਾੜੀਆਂ ਉੱਤੇ ਤਾਜ਼ਾ ਬਰਫਬਾਰੀ ਹੋਈ ਹੈ।
ਤਾਜ਼ਾ ਬਰਫਬਾਰੀ ਹੋਣ ਕਾਰਨ ਤਾਪਮਾਨ ਵਿੱਚ ਗਿਰਾਵਟ ਕਾਰਨ ਠੰਢ ਵਿੱਚ ਵਾਧਾ ਹੋਇਆ ਹੈ। ਅਜਿਹੇ ਮੌਸਮ ਕਾਰਨ ਕਿਸਾਨਾਂ ਅਤੇ ਮਾਲੀਆਂ ਦੇ ਚਿਰਹੇ ਖਿੜ ਗਏ ਹਨ ਇਸ ਦੇ ਨਾਲ ਹੀ ਸੈਲਾਨੀਆਂ ਦੇ ਆਉਣ ਦੀ ਉਮੀਦ ਵੀ ਵਾਧਾ ਹੋਇਆ ਹੈ। ਕਿਸਾਨ ਬਾਗਵਾਨ ਲੰਬੇ ਸਮੇਂ ਤੋਂ ਬਰਫਬਾਰੀ ਦੀ ਉਮੀਦ ਕਰ ਰਹੇ ਸੀ।
ਸੰਗਲਾ ਵਿੱਚ 25.0 ਸੈ.ਮੀ ਗੋਂਡਲਾ ਵਿੱਚ 20.0 ਸੈ.ਮੀ, ਕੋਟੀ ਵਿੱਚ 20.0 ਸੈ.ਮੀ, ਖਦਰਾਲਾ ਵਿੱਚ 18.0 ਸੈ.ਮੀ, ਐਸ ਸ਼ਿਲਾਰੂ ਵਿੱਚ 10.4 ਸੈ.ਮੀ, ਖੋਕਸਰ ਵਿੱਚ 10.0 ਸੈ.ਮੀ ਬਰਫਬਾਰੀ ਰਿਕਾਰਡ ਕੀਤੀ ਗਈ ਹੈ।