ਨਵੀਂ ਦਿੱਲੀ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਵੱਡੇ ਪੱਧਰ 'ਤੇ ਮਨਾਉਣ ਦੀ ਤੈਆਰਿਆਂ ਚੱਲ ਰਹੀਆਂ ਹਨ। ਉੱਥੇ ਹੀ ਪ੍ਰਕਾਸ਼ ਪੁਰਬ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿੱਖੀ ਹੈ।
ਦਿੱਲੀ ਵਿੱਚ ਨਵੰਬਰ ਮਹੀਨੇ ਸ਼ੁਰੂ ਹੋਣ ਵਾਲੇ ਆੱਡ-ਈਵਨ ਨਿਯਮ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਨੇ ਕੇਜਰੀਵਾਲ ਨੂੰ ਕਿਹਾ ਹੈ ਕਿ ਉਹ ਇਸ ਨੂੰ ਨਵੰਬਰ ਮਹੀਨੇ ਸ਼ੁਰੂ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਨਵੰਬਰ ਮਹੀਨੇ ਵਿੱਚ ਪਹਿਲੇ 2 ਹਫ਼ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਹੈ। ਉਨ੍ਹਾਂ ਨੇ ਕੇਜਰੀਵਾਲ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਆਡ-ਈਵਨ ਨਿਯਮ ਨੂੰ ਲਾਗੂ ਕਰਨ ਦੀ ਤਰੀਖ ਨੂੰ ਅਗੇ ਵਧਾਇਆ ਜਾਵੇ।
-
CM @ArvindKejriwal Ji has chosen a grossly odd time to implement his FLOP scheme of #OddEven because in the first 2 weeks of November, we all would be celebrating 550th Parkash Purab of Sri Guru Nanak Dev Ji
— Manjinder S Sirsa (@mssirsa) September 14, 2019 " class="align-text-top noRightClick twitterSection" data="
He must review his decision to honour Sangat’s sentiments@ANI @ZeeNews pic.twitter.com/h1zl5LbOJH
">CM @ArvindKejriwal Ji has chosen a grossly odd time to implement his FLOP scheme of #OddEven because in the first 2 weeks of November, we all would be celebrating 550th Parkash Purab of Sri Guru Nanak Dev Ji
— Manjinder S Sirsa (@mssirsa) September 14, 2019
He must review his decision to honour Sangat’s sentiments@ANI @ZeeNews pic.twitter.com/h1zl5LbOJHCM @ArvindKejriwal Ji has chosen a grossly odd time to implement his FLOP scheme of #OddEven because in the first 2 weeks of November, we all would be celebrating 550th Parkash Purab of Sri Guru Nanak Dev Ji
— Manjinder S Sirsa (@mssirsa) September 14, 2019
He must review his decision to honour Sangat’s sentiments@ANI @ZeeNews pic.twitter.com/h1zl5LbOJH
ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਦਿੱਲੀ 'ਚ ਆਉਂਦੀ 4 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਵਾਹਨਾਂ ਲਈ ਆਡ-ਈਵਨ ਨਿਯਮ ਲਾਗੂ ਕੀਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ ਦੇ ਪ੍ਰਦੂਸ਼ਣ ਵਿੱਚ ਲਗਭਗ 25 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ।