ਨਵੀਂ ਦਿੱਲੀ: ਬੀਜਿੰਗ 'ਚ ਭਾਰਤ ਦੇ ਸਾਬਕਾ ਸਫ਼ੀਰ ਅਤੇ ਮੌਜੂਦਾ ਆਈਸੀਐਸ ਦੇ ਨਿਰਦੇਸ਼ਕ ਅਸ਼ੋਕ ਕਾਂਥਾ ਨੇ ਗਲਵਾਨ ਘਾਟੀ 'ਚ ਹੋਈ ਝੜਪ ਤੋਂ ਬਾਅਦ ਚੀਨ-ਭਾਰਤ ਮੁੱਦੇ ਤੇ ਸੀਨੀਅਰ ਪੱਤਰਕਾਰ ਸਮਿਤਾ ਸ਼ਰਮਾ ਨਾਲ ਗੱਲਬਾਤ ਕੀਤੀ।
ਸਾਬਕਾ ਸਫ਼ੀਰ ਅਸ਼ੋਕ ਕਾਂਥਾ ਦਾ ਕਹਿਣਾ ਹੈ ਕਿ ਜੇਕਰ ਭਾਰਤ ਅਤੇ ਚੀਨ ਆਪਣੇ ਸਬੰਧਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜਲਦ ਹੀ ਅਸਲ ਕੰਟਰੋਲ ਰੇਖਾ (LAC) ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਅਸ਼ੋਕ ਕਾਂਥਾ ਦਾ ਮੰਨਣਾ ਹੈ ਕਿ ਜੇ ਕਰ ਭਾਰਤ ਚੀਨ ਸਰਹੱਦੀ ਵਿਵਾਦ ਨੂੰ ਨਹੀਂ ਸੁਲਝਾਉਂਦੇ ਤਾਂ ਗਲਵਾਨ ਘਾਟੀ 'ਚ ਵਾਪਰੀ ਹਿੰਸਕ ਝੜਪ ਜਿਹੀਆਂ ਕਈ ਘਟਨਾਵਾਂ ਆਉਣ ਵਾਲੇ ਸਮੇਂ 'ਚ ਵੀ ਵਾਪਰਦੀਆਂ ਰਹਿਣਗੀਆਂ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚੀਨ ਨੇ ਪਿਛਲੇ 18 ਸਾਲਾਂ ਤੋਂ ਇਸ ਸਰੱਹਦੀ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਵਾਦ ਨੂੰ ਸੁਲਝਾਉਣ ਲਈ ਫੌਜਾਂ ਵਿਚਾਕਰ ਰਾਬਤਾ ਹੋਣਾ ਬਹੁਤ ਜ਼ਰੂਰੀ ਹੈ।