ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਆਪਣੇ ਸੱਤ ਦਿਨਾਂ ਦੌਰੇ ਦੇ ਲਈ ਅਮਰੀਕਾ ਵਿੱਚ ਹਨ। 'ਹਾਓਡੀ ਮੋਦੀ' ਸਮਾਗਮ ਦੇ ਤਹਿਤ ਪੀਐੱਮ ਐਤਵਾਰ ਨੂੰ ਹਿਊਸਟਨ ਵਿੱਚ ਲੋਕਾਂ ਨੂੰ ਸੰਬੋਧ ਕਰਨਗੇ। ਸੰਬੋਧਨ ਤੋਂ ਪਹਿਲਾਂ ਪੀਐੱਮ ਮੋਦੀ ਭਾਰਤੀ ਮੂਲ ਦੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ।
ਸਿੱਖ ਭਾਈਚਾਰੇ ਨੂੰ ਮਿਲੇ ਪੀਐੱਮ
ਪੀਐੱਮ ਮੋਦੀ ਨੇ ਭਾਰਤੀ ਮੂਲ ਦੇ ਲੋਕਾਂ ਨਾਲ ਮੁਲਾਕਾਤ ਦੌਰਾਨ ਸਭ ਤੋਂ ਪਹਿਲਾਂ ਹਿਊਸਟਨ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਸਿੱਖ ਭਾਈਚਾਰੇ ਨੇ ਪੀਐੱਮ ਮੋਦੀ ਦਾ ਸਵਾਗਤ ਕੀਤਾ। ਸਾਰਿਆਂ ਨੇ ਪੀਐੱਮ ਮੋਦੀ ਨੂੰ ਦਲੇਰੀ ਵਾਲੇ ਫ਼ੈਸਲਿਆਂ ਲਈ ਵਧਾਈ ਦਿੱਤੀ।
ਇਹ ਵੀ ਪੜ੍ਹੋ: 3 ਨੋਬੇਲ ਪੁਰਸਕਾਰ ਜੇਤੂਆਂ ਨੇ ਕਿਹਾ PM ਮੋਦੀ ਨੂੰ ਅਵਾਰਡ ਨਹੀ ਮਿਲਣਾ ਚਾਹੀਦਾ
'IGI ਏਅਰਪੋਰਟ ਦਾ ਨਾਂਅ ਬਦਲਣ ਦੀ ਮੰਗ'
ਸਿੱਖਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਮੰਗ ਪੱਤਰ ਸੌਂਪ ਕੇ ਬੇਨਤੀ ਕੀਤੀ ਕਿ ਆਈਜੀਆਈ ਹਵਾਈ ਅੱਡੇ ਨੂੰ ਗੁਰੂ ਨਾਨਕ ਦੇਵ ਕੌਮਾਂਤਰੀ ਹਵਾਈ ਅੱਡੇ ਵਿੱਚ ਤਬਦੀਲ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ 1984 ਦੇ ਸਿੱਖ ਦੰਗਿਆਂ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਬੇਨਤੀ ਕੀਤੀ।