ETV Bharat / bharat

ਦਿੱਲੀ ਪੁਲਿਸ ਵੱਲੋਂ ਗੁੰਡਾ ਗਰਦੀ ਦਾ ਨੰਗਾ ਨਾਚ, ਸਿੱਖ ਆਟੋ ਡਰਾਈਵਰ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ - online punajbi khabran

ਦਿੱਲੀ ਦੇ ਮੁਖਰਜੀ ਨਗਰ 'ਚ ਇੱਕ ਸਿੱਖ ਆਟੋ ਡਰਾਈਵਰ ਅਤੇ ਇੱਕ ਨਾਬਾਲਿਗ ਨਾਲ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕੁੱਟਮਾਰ ਦੌਰਾਨ ਸਿੱਖ ਆਟੋ ਡਰਾਈਵਰ ਦੀ ਪੱਗ ਦੀ ਬੇਅਦਬੀ ਵੀ ਕੀਤੀ ਗਈ।

ਸਿੱਖ ਆਟੋ ਡਰਾਈਵਰ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ
author img

By

Published : Jun 17, 2019, 1:37 AM IST

Updated : Jun 17, 2019, 2:06 AM IST

ਦਿੱਲੀ: ਵੈਸੇ ਤਾਂ ਆਪਣੇ ਵਿਵਾਦਾਂ ਦੇ ਚਲਦਿਆਂ ਖਾਕੀ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀ ਹੈ। ਪਰ ਦਿੱਲੀ ਵਿਖੇ ਖਾਕੀ ਵੱਲੋਂ ਕੀਤੀ ਗਈ ਕਾਰਗੁਜ਼ਾਰੀ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਮਾਮਲਾ ਹੈ ਦਿੱਲੀ ਦੇ ਮੁਖਰਜੀ ਨਗਰ ਦਾ ਜਿੱਥੇ ਇੱਕ ਸਿੱਖ ਆਟੋ ਡਰਾਈਵਰ ਅਤੇ ਇੱਕ ਨਾਬਾਲਿਗ ਨੂੰ ਦਿੱਲੀ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਿਆ। ਪੁਲਿਸ ਵੱਲੋਂ ਸਿੱਖ ਆਟੋ ਡਰਾਈਵਰ ਦੀ ਪੱਗ ਦੀ ਬੇਅਦਬੀ ਵੀ ਕੀਤੀ ਗਈ। ਇਸ ਪੁਰੀ ਘਟਨਾ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਕੈਮਰੇ ਵਿੱਚ ਕੈਦ ਕਰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ।

ਵੀਡੀਓ

ਤੁਹਾਨੂੰ ਦੱਸ ਦਈਏ ਕਿ ਆਟੋ ਪੁਲਿਸ ਦੀ ਗੱਡੀ ਨਾਲ ਟਕਰਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਸਿੱਖ ਆਟੋ ਡਰਾਈਵਰ ਦੀ ਬੇਹਰਿਹਮੀ ਨਾਲ ਕੁੱਟਮਾਰ ਕੀਤੀ। ਕੁੱਟਮਾਰ ਕਰਨ ਤੋਂ ਬਆਦ ਪੁਲਿਸ ਨੇ ਪਿਸਤੌਲ ਕੱਢ ਕੇ ਪੀੜਤਾਂ ਨੂੰ ਧਮਕਾਇਆ।

ਜਾਣਕਾਰੀ ਮਿਲਣ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਕਮੇਟੀ ਦੇ ਕਈ ਮੈਂਬਰ ਮੌਕੇ 'ਤੇ ਪਹੁੰਚੇ। ਸਿਰਸਾ ਦੀ ਅਗੁਵਾਈ ਵਿੱਚ ਦਿੱਲੀ ਪੁਲਿਸ ਖ਼ਿਲਾਫ਼ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

Intro:Body:

mbkh

Conclusion:
Last Updated : Jun 17, 2019, 2:06 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.