ਨਵੀਂ ਦਿੱਲੀ: ਕੇਰਲਾ ਦੇ ਕੋਜ਼ੀਕੋਡ 'ਚ ਵਾਪਰੇ ਦਰਦਨਾਕ ਜਹਾਜ਼ ਹਾਦਸੇ ਬਾਰੇ ਹੈਰਾਨੀ ਵਾਲੀ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਦਾ ਏਅਰਪੋਰਟ ਦੇ ਰਨਵੇਅ `ਤੇ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਉੱਥੇ ਪੂਰਾ ਹਵਾਈ ਅੱਡਾ ਪਹਿਲਾਂ ਹੀ ਸਵਾਲ ਦੇ ਘੇਰੇ 'ਚ ਸੀ। ਦਰਅਸਲ, ਇਹ ਜਾਣਕਾਰੀ ਸਾਹਮਣੇ ਆਈ ਹੈ ਕਿ 4-5 ਜੁਲਾਈ 2019 ਨੂੰ ਕਾਲੀਕਟ ਏਅਰਪੋਰਟ ਨੂੰ ਇੱਕ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਜਾਂਚ ਕਰਨ ਪਹੁੰਚੀ ਟੀਮ ਨੇ ਕਈ ਕਮੀਆਂ ਵੇਖੀਆਂ ਸਨ। ਜਿਸ ਦਾ ਜਵਾਬ ਏਅਰਪੋਰਟ ਪ੍ਰਸ਼ਾਸਨ ਕੋਲ ਨਹੀਂ ਸੀ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਡੀਜੀਸੀਏ ਦੁਆਰਾ 4 ਤੇ 5 ਜੁਲਾਈ 2019 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਏਅਰਪੋਰਟ ਦਾ ਨਿਰੱਖਣ ਕਰਨ ਤੋਂ ਬਾਅਦ ਕਈ ਕਮੀਆਂ ਪਾਈਆਂ ਗਈਆਂ ਸਨ। ਜਿਸ ਵਿੱਚ ਪਾਣੀ ਜਮ੍ਹਾਂ, ਕਰੈਕ, ਪੈਮਾਨੇ ਤੋਂ ਵੱਧ ਸਲੋਪ, ਰਬੜ ਦੇ ਜਮ੍ਹਾਂ ਹੋਣ ਵਰਗੇ ਮਾਮਲੇ ਪਾਏ ਗਏ ਸਨ। ਡਿਜੀਟਲ ਮੇਟ ਡਿਸਪਲੇਅ ਤੇ ਦੂਰੀ ਸੰਕੇਤ ਹਵਾ ਉਪਕਰਣ ਵੀ ਕੰਮ ਨਹੀਂ ਕਰਦੇ ਸਨ। ਹਵਾਈ ਅੱਡੇ ਦਾ ਰੱਖ ਰਖਾਅ ਜ਼ਰੂਰੀ ਪੈਮਾਨੇ ਦੇ ਅਨੁਸਾਰ ਨਹੀਂ ਕੀਤਾ ਗਿਆ ਸੀ। ਹਵਾਈ ਅੱਡੇ ਦਾ ਸਬੰਧਿਤ ਸਥਾਨਿਕ ਵਿਭਾਗ ਸਮਾਂ ਰਹਿੰਦੇ ਸੁਰੱਖਿਆ ਵਿਵਸਥਾ ਨਾਲ ਜੁੜੇ ਕਦਮ ਨਹੀਂ ਚੁੱਕ ਪਾਉਂਦਾ ਸੀ।
ਕੇਰਲ ਦੇ ਕੋਜ਼ੀਕੋਡ ਵਿੱਚ ਹੋਏ ਦਰਦਨਾਕ ਹਾਦਸੇ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈਸ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਹਾਦਸੇ ਦੀ ਜਾਂਚ ਲਈ ਏਏਆਈਬੀ, ਡੀਜੀਸੀਏ ਅਤੇ ਫਲਾਇਟ ਸੇਫ਼ਟੀ ਡਿਪਾਰਟਮੈਂਟ ਮੌਕੇ ਉੱਤੇ ਪਹੁੰਚ ਗਿਆ ਹੈ। ਏਅਰ ਇੰਡੀਆ ਦੇ ਸੀਐਮਡੀ, ਏਅਰ ਇੰਡੀਆ ਐਕਸਪ੍ਰੈਸ ਦੇ ਸੀਈਓ, ਆਪਰੇਸ਼ਨ ਚੀਫ਼ ਤੇ ਚੀਫ਼ ਆਫ਼ ਫਲਾਇਟ ਸੇਫ਼ਟੀ ਵੀ ਇਸ ਸਮੇਂ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕਰ ਰਹੇ ਹਨ। ਇਸ ਵਿੱਚ ਇੱਕ ਜਹਾਜ਼ ਦਿੱਲੀ ਤੇ ਦੂਸਰਾ ਮੁੰਬਈ ਤੋਂ ਰਾਹਤ ਫਲਾਈਟ ਕਾਲੀ ਪਹੁੰਚ ਚੁੱਕਾ ਹੈ।
ਦੱਸਣਯੋਗ ਹੈ ਕੇ ਕੇਰਲ 'ਚ ਸ਼ੁੱਕਰਵਾਰ ਰਾਤ ਕੋਜ਼ੀਕੋਡ ਦੇ ਹਵਾਈ ਅੱਡੇ 'ਤੇ ਏਅਰ ਇੰਡੀਆ ਐਕਸਪ੍ਰੇਸ ਦਾ ਜਹਾਜ਼ ਉਤਰਦੇ ਸਮੇਂ ਰਨਵੇਅ 'ਤੇ ਫਿਸਲ ਗਿਆ, ਜਿਸ ਕਾਰਨ ਉਸਦੇ ਦੋ ਟੋਟੇ ਹੋ ਗਏ ਅਤੇ 35 ਫੁੱਟ ਗਹਿਰੀ ਖਾਈ ਵਿੱਚ ਜਾ ਡਿੱਗਿਆ। ਇਸ ਘਟਨਾ ਵਿੱਚ ਜਹਾਜ਼ ਦੇ ਪਾਇਲਟ ਅਤੇ ਕੋ-ਪਾਇਲਟ ਸਮੇਤ ਕੁੱਲ 18 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ।