ਮੁੰਬਈ: ਮਹਾਰਾਸ਼ਟਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਤੋਂ ਬਾਅਦ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਕਾਂਗਰਸ, ਐਨਸੀਪੀ ਅਤੇ ਸ਼ਿਵ ਸੈਨਾ ਵਿਚਕਾਰ ਆਪਸੀ ਸਮਝੌਤਾ ਹੋਇਆ ਜਾਪਦਾ ਹੈ। ਸ਼ਿਵ ਸੈਨਾ ਨੇ ਕਿਹਾ ਹੈ ਕਿ ਉਹ ਇਸ ਸਰਕਾਰ ਦੀ ਅਗਵਾਈ ਕਰੇਗੀ।
ਰਾਉਤ ਨਾਲ ਗੱਲਬਾਤ ਕਰਦਿਆਂ ਜਦੋਂ ਪੱਤਰਕਾਰਾਂ ਨੇ ਰਾਉਤ ਤੋਂ ਪੁੱਛਿਆ ਕਿ ਕੀ ਪੰਜ ਸਾਲ ਤੁਰਾਡੀ ਹੀ ਪਾਰਟੀ ਦਾ ਮੁੱਖ ਮੰਤਰੀ ਰਹੇਗਾ ਤਾਂ ਇਸ ਗੱਲ 'ਤੇ ਰਾਉਤ ਨੇ ਕਿਹਾ ਕਿ ਉਹ ਚਾਹੁੰਦੇ ਹਨ ਆਉਣ ਵਾਲੇ 25 ਸਾਲਾਂ ਤੱਕ ਸ਼ਿਵ ਸੈਨਾ ਦਾ ਹੀ ਮੁੱਖ ਮੰਤਰੀ ਰਹੇ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦਾ ਮਹਾਰਾਸ਼ਟਰ ਨਾਲ ਰਿਸ਼ਤਾ ਅਸਥਾਈ ਨਹੀਂ ਹੈ ਬਲਕਿ 50 ਸਾਲਾਂ ਤੋਂ ਸ਼ਿਵ ਸੈਨਾ ਮਹਾਰਾਸ਼ਟਰ ਦੀ ਰਾਜਨਿਤੀ 'ਚ ਸਰਗਰਮ ਹੈ।
ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਅਸੀਂ ਆਉਂਦੇ ਜਾਂਦੇ ਨਹੀਂ ਸੱਗੋਂ ਸੱਤਾ 'ਚ ਹੀ ਰਹਾਂਗੇ। ਪੱਤਰਕਾਰਾਂ ਦੇ ਸਰਾਕਰ ਬਨਣ ਦੇ ਫਾਰਮੂਲੇ 'ਤੇ ਸੰਜੇ ਰਾਉਤ ਨੇ ਜਵਾਬ ਦਿੱਤਾ ਕਿ ਸਰਕਾਰ ਕਿਸ ਤਰ੍ਹਾਂ ਜਾਂ ਕਿਸ ਫਾਰਮੂਲੇ 'ਤੇ ਬਣੇਗੀ ਉਸ ਦੀ ਚਿੰਤਾ ਨਾ ਕੀਤੀ ਜਾਵੇ ਉਧਵ ਠਾਕਰੇ ਸਭ ਸਾਂਭ ਲੈਣਗੇ।
ਇਹ ਵੀ ਪੜ੍ਹੋ- ਬਰਤਾਨੀਆ ਵਿੱਚ ਇੱਕ ਵਾਰ ਮੁੜ ਚੋਣਾਂ ਦੀਆਂ ਬਰੂਹਾਂ ਉੱਤੇ ਬ੍ਰੈਕਸਿਟ ਦਾ ਫ਼ੈਸਲਾ !
ਉਨ੍ਹਾਂ ਕਾਂਗਰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਦੇ ਵਿਕਾਸ ਅਤੇ ਨਿਰਮਾਣ 'ਚ ਕਾਂਗਰਸ ਦਾ ਵੱਡਾ ਯੋਗਦਾਨ ਹੈ। ਪੱਤਰਕਾਰਾਂ ਵੱਲੋਂ ਸ਼ਿਵ ਸੈਨਾ ਅਤੇ ਐਨਸੀਪੀ ਵੱਲੋਂ ਮਿਲ ਕੇ ਕੰਮ ਕਰਨ ਦੇ ਤਰੀਕੇ ਬਾਰੇ ਪੁੱਛਣ 'ਤੇ ਰਾਉਤ ਨੇ ਦੱਸਿਆ ਕਿ ਕਾਮਨ ਮਿਨਿਮਮ ਪ੍ਰੋਗਰਾਮ ਅਧੀਨ ਸਰਕਾਰ ਚੱਲੇਗੀ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਇੱਕ ਅਜਿਹਾ ਰਾਜ ਹੈ ਜੋ ਵਿਕਾਸ ਅਤੇ ਹੋਰ ਖੇਤਰਾਂ 'ਚ ਸਭ ਤੋਂ ਅੱਗੇ ਹੈ। ਦੂਜੇ ਪਾਸੇ ਉਨ੍ਹਾਂ ਦੱਸਿਆ ਕਿ ਰਾਜ 'ਚ ਅਕਾਲ, ਮੀਂਹ 'ਤੇ ਵੱਧ ਕੰਮ ਕਰਨਾ ਹੋਵੇਗਾ ਅਤੇ ਜਿਨ੍ਹਾਂ ਪਾਰਟੀਆਂ ਨੂੰ ਉਹ ਆਪਣੇ ਨਾਲ ਲੈ ਕੇ ਚੱਲ ਰਹੇ ਹਨ ਉਨ੍ਹਾਂ ਨੂੰ ਤਜ਼ਰਬਾ ਹੈ ਜਿਸ ਦਾ ਲਾਭ ਰਾਜ ਨੂੰ ਹੋਵੇਗਾ।
ਦੱਸਣਯੋਗ ਹੈ ਕਿ ਵੀਰਵਾਰ ਨੂੰ ਮੁੰਬਈ 'ਚ ਸ਼ਿਵ ਸੈਨਾ, ਕਾਂਗਰਸ ਅਤੇ ਐਨਸੀਪੀ ਦੇ ਆਗੂਆਂ ਨੇ ਬੈਠਕ ਕੀਤੀ ਅਤੇ ਬੈਠਕ 'ਚ ਕਾਮਨ ਮਿਨਿਮਮ ਪ੍ਰੋਗਰਾਮ ਲਈ ਜ਼ਰੂਰੀ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ।