ਨਵੀਂ ਦਿੱਲੀ: ਚੀਨ ਨਾਲ ਜਾਰੀ ਸੀਮਾ ਵਿਵਾਦ ਦੇ ਦਰਮਿਆਨ ਭਾਰਤ ਦੀ ਤਾਕਤ ਵਧਾਉਣ ਲਈ 5 ਰਾਫ਼ੇਲ ਜਹਾਜ਼ਾਂ ਦੀ ਖੇਪ ਫਰਾਂਸ ਤੋਂ ਭਾਰਤ ਲਈ ਰਵਾਨਾ ਹੋ ਗਈ ਹੈ। ਇਨ੍ਹਾਂ ਨੇ ਫਰਾਂਸ ਦੇ ਮੈਰਿਗਨੇਕ ਤੋਂ ਉਡਾਣ ਭਰੀ ਹੈ।
ਜਾਣਕਾਰੀ ਲਈ ਜ਼ਿਕਰ ਕਰ ਦਈਏ ਕਿ ਰਾਫ਼ੇਲ ਬੁੱਧਵਾਰ ਨੂੰ ਹਰਿਆਣਾ ਦੇ ਅੰਬਾਲਾ ਹਵਾਈ ਫ਼ੌਜ ਅੱਡੇ 'ਤੇ ਲੈਂਡ ਕਰਣਗੇ। ਫਰਾਂਸ ਤੋਂ ਉਡਾਣ ਭਰਨ ਤੋਂ ਬਾਅਦ ਰਾਫ਼ੇਲ 10 ਘੰਟੇ ਦੀ ਦੂਰੀ ਤੈਅ ਕਰਨ ਤੋਂ ਬਾਅਦ ਸੰਯੁਕਤ ਰਾਜ ਅਮੀਰਾਤ ਵਿੱਚ ਫਰਾਂਸ ਦੇ ਏਅਰਬੇਸ ਅਲ ਧਫਰਾ 'ਤੇ ਲੈਂਡ ਕਰਨਗੇ ਅਤੇ ਅਗਲੇ ਦਿਨ ਰਾਫ਼ੇਲ ਅੰਬਾਲਾ ਲਈ ਉਡਾਣ ਭਰਨਗੇ।
-
The new Rafales fly out of France today to join the growing Indian fleet of aircraft: Indian Embassy in France pic.twitter.com/uAbcGNlRQk
— ANI (@ANI) July 27, 2020 " class="align-text-top noRightClick twitterSection" data="
">The new Rafales fly out of France today to join the growing Indian fleet of aircraft: Indian Embassy in France pic.twitter.com/uAbcGNlRQk
— ANI (@ANI) July 27, 2020The new Rafales fly out of France today to join the growing Indian fleet of aircraft: Indian Embassy in France pic.twitter.com/uAbcGNlRQk
— ANI (@ANI) July 27, 2020
ਫਰਾਂਸ ਤੋਂ ਉਡਾਣ ਭਰਨ ਵੇਲੇ ਰਾਫ਼ੇਲ ਨਾਲ ਦੋ ਤੇਲ ਭਰਨ ਵਾਲੇ ਰੀ-ਫਿਊਲਰ ਵੀ ਆਉਣਗੇ। ਭਾਰਤੀ ਹਵਾਈ ਫ਼ੌਜ ਦੇ ਜਿਨ੍ਹਾਂ ਪਾਇਲਟਾਂ ਨੇ ਰਾਫ਼ੇਲ ਜਹਾਜ਼ ਉਡਾਉਣ ਦੀ ਸਿਖਲਾਈ ਲਈ ਸੀ ਉਹ ਪਾਇਲਟ ਹੀ ਰਾਫ਼ੇਲ ਨੂੰ ਭਾਰਤ ਲੈ ਕੇ ਆਉਣਗੇ।
ਦੱਸ ਦਈਏ ਕਿ 29 ਜੁਲਾਈ ਨੂੰ ਰਾਫ਼ੇਲ ਨੂੰ ਰਸਮੀ ਤੌਰ ਤੇ ਭਾਰਤੀ ਹਵਾਈ ਫ਼ੌਜ ਵਿੱਚ ਸ਼ਾਮਲ ਕੀਤਾ ਜਾਵੇਗਾ ਜਿਨ੍ਹਾਂ ਨੂੰ ਹਰਿਆਣਾ ਦੇ ਅੰਬਾਲਾ ਵਿੱਚ ਰੱਖਿਆ ਜਾਵੇਗਾ।