ਨਵੀਂ ਦਿੱਲੀ: ਵਿਸ਼ਵ ਕੱਪ ਵਿੱਚ ਧਵਨ ਦੇ ਅੰਗੂਠੇ ਦੀ ਸੱਟ ਨੇ ਕਪਤਾਨ ਕੋਹਲੀ ਦੀ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ। ਆਸਟ੍ਰੇਲੀਆ ਨਾਲ ਮੈਚ ਦੌਰਾਨ ਸ਼ਿਖਰ ਧਵਨ ਦੇ ਅੰਗੂਠੇ 'ਚ ਫ਼ਰੈਕਚਰ ਹੋ ਗਿਆ ਸੀ। ਹੁਣ ਬੀਸੀਸੀਆਈ ਨੇ ਧਵਨ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ।
-
Team India opening batsman Mr Shikhar Dhawan is presently under the observation of the BCCI medical team. The team management has decided that Mr Dhawan will continue to be in England and his progress will be monitored. #TeamIndia pic.twitter.com/8f1RelCsXf
— BCCI (@BCCI) June 11, 2019 " class="align-text-top noRightClick twitterSection" data="
">Team India opening batsman Mr Shikhar Dhawan is presently under the observation of the BCCI medical team. The team management has decided that Mr Dhawan will continue to be in England and his progress will be monitored. #TeamIndia pic.twitter.com/8f1RelCsXf
— BCCI (@BCCI) June 11, 2019Team India opening batsman Mr Shikhar Dhawan is presently under the observation of the BCCI medical team. The team management has decided that Mr Dhawan will continue to be in England and his progress will be monitored. #TeamIndia pic.twitter.com/8f1RelCsXf
— BCCI (@BCCI) June 11, 2019
ਬੀਸੀਸੀਆਈ ਨੇ ਕਿਹਾ ਕਿ ਧਵਨ ਮੈਡੀਕਲ ਟੀਮ ਦੀ ਨਿਗਰਾਨੀ ਵਿੱਚ ਹਨ। ਬੋਰਡ ਨੇ ਜਾਰੀ ਬਿਆਨ 'ਚ ਕਿਹਾ, 'ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਹਾਲ ਦੇ ਦਿਨਾਂ 'ਚ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ 'ਚ ਹਨ। ਟੀਮ ਪ੍ਰਬੰਧਨ ਨੇ ਫ਼ੈਸਲਾ ਕੀਤਾ ਹੈ ਕਿ ਧਵਨ ਇੰਗਲੈਂਡ 'ਚ ਹੀ ਰਹਿਣਗੇ ਅਤੇ ਉਨ੍ਹਾਂ ਦੀ ਸੱਟ 'ਚ ਹੋਏ ਸੁਧਾਰ ਦੀ ਨਿਗਰਾਨੀ ਕੀਤੀ ਜਾਵੇਗੀ।
ਹਾਲਾਂਕਿ, ਸੱਟ ਤੋਂ ਬਾਅਦ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਧਵਨ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਨਾਲ ਹੋਣ ਵਾਲੇ ਮੈਚ ਨਹੀਂ ਖੇਡ ਪਾਉਣਗੇ।