ਨਵੀਂ ਦਿੱਲੀ: ਖ਼ਾਲਿਸਤਾਨ ਅੰਦੋਲਨ ਦੇ ਸਮਰਥਕ ਬੀਤੇ ਦਿਨੀਂ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਏ ਸਨ। ਇਨ੍ਹਾਂ ਨੇ ਏਟੀਐਸ ਦੀ ਪੁੱਛਗਿੱਛ ਦੌਰਾਨ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਕਈ ਨੇਤਾ ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ ਦੇ ਨਿਸ਼ਾਨੇ 'ਤੇ ਸਨ।
ਸੂਤਰਾਂ ਮੁਤਾਬਾਕ, ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਖ਼ਾਲਿਸਤਾਨ ਮੂਵਮੈਂਟ ਦੇ ਸਮਰਥਕਾਂ ਨੇ ਦੱਸਿਆ ਕਿ ਉਨ੍ਹਾਂ ਪੱਛਮੀ ਉੱਤਰ ਪ੍ਰਦੇਸ਼ ਵਿੱਚ ਸਿਖਲਾਈ ਕੈਂਪ ਵੀ ਸਥਾਪਤ ਕੀਤਾ ਹੈ। ਉਨ੍ਹਾਂ ਇਹ ਵੀ ਸਵੀਕਾਰ ਕੀਤਾ ਕਿ ਉੱਤਰ ਪ੍ਰਦੇਸ਼ ਦੇ ਕਈ ਨੇਤਾ ਉਨ੍ਹਾਂ ਦੇ ਨਿਸ਼ਾਨੇ ਤੇ ਸਨ।
ਗ੍ਰਿਫ਼ਤਾਰ ਕੀਤੇ ਅਰੋਪੀਆਂ ਦੀ ਪੱਛਾਣ, ਗੁਰਤੇਜ ਸਿੰਘ (41) ਵਾਸੀ ਪੰਜਾਬ ਅਤੇ ਲਵਪ੍ਰੀਤ ਸਿੰਘ (21) ਵਾਸੀ ਹਰਿਆਣਾ ਵਜੋਂ ਹੋਈ ਹੈ। ਇਨ੍ਹਾਂ ਦੋਵਾਂ 'ਤੇ ਸ਼ੱਕ ਹੈ ਕਿ ਇਹ ਉੱਤਰ ਭਾਰਤ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਨ।
ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਤੇਜ ਸਿੰਘ ਨੂੰ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਨੂੰ ਭੜਕਾਅ ਕੇ ਗ਼ੈਰ ਕਾਨੂੰਨੀ ਕੰਮ ਕਰਵਾਉਣ ਦਾ ਜਿੰਮਾ ਸੌਂਪਿਆ ਹੋਇਆ ਸੀ।
ਵਿਸ਼ੇਸ਼ ਸੈੱਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਵੇਂ ਵਿਅਕਤੀ ਸਿੱਖਸ ਫ਼ਾਰ ਜਸਟਿਸ ਦੇ ਪਾਕਿਸਤਾਨ ਸਥਿਤ ਆਈਐਸਆਈ ਹੈਂਡਲਰ ਅਬਦੁੱਲਾ ਅਤੇ ਅਵਤਾਰ ਸਿੰਘ ਪੰਨੂ ਦੇ ਕਰੀਬੀ ਕਹੇ ਜਾ ਰਹੇ ਹਨ।