ਹੈਦਰਾਬਾਦ : ਤੇਲੰਗਾਨਾ ਦੇ ਹਾਜੀਪੁਰ ਪਿੰਡ ਵਿੱਚ ਪੁਲਿਸ ਨੇ ਇੱਕ ਸੀਰੀਅਲ ਕਿਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨਬਾਲਿਗ ਬੱਚਿਆਂ ਨਾਲ ਜਬਰ ਜਨਾਹ ਕਰਕੇ ਉਨ੍ਹਾਂ ਦਾ ਕਤਲ ਕਰ ਦਿੰਦਾ ਸੀ।
ਇਸ ਬਾਰੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਪਿੰਡ ਦੀ ਹੀ 14 ਸਾਲਾਂ ਨਬਾਲਿਗ ਲੜਕੀ ਦੀ ਗੁਮਸ਼ੁਦਗੀ ਦੀ ਰਿਪੋਰਟ ਮਿਲੀ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ 27 ਸਾਲ ਦੇ ਵਿਅਕਤੀ ਮੈਰੀ ਸ੍ਰੀਨਿਵਾਰ ਰੈਡੀ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਜਦੋਂ ਪੁਲਿਸ ਨੇ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜ਼ੁਰਮ ਕਬੂਲ ਕਰਦੇ ਹੋਏ ਪੁਲਿਸ ਨੂੰ ਦੱਸਿਆ ਕਿ ਉਸ ਨੇ 14 ਸਾਲਾਂ ਦੀ ਲੜਕੀ ਨੂੰ ਸਕੂਲ ਤੋਂ ਵਾਪਸੀ ਸਮੇਂ ਲਿਫ਼ਟ ਦੇਣ ਦਾ ਬਹਾਨਾ ਕਰਕੇ ਅਗ਼ਵਾ ਕਰ ਲਿਆ ਅਤੇ ਉਸ ਨਾਲ ਜਬਰ ਜਨਾਹ ਦੀ ਘੰਟਨਾਂ ਨੂੰ ਅੰਜ਼ਾਮ ਦਿੱਤਾ। ਜਿਸ ਤੋਂ ਬਾਅਦ ਉਸ ਦਾ ਕਤਲ ਕਰਕੇ ਆਪਣੇ ਖੇਤਾਂ ਵਿੱਚ ਬਣੇ 50 ਫੀਟ ਗਹਿਰੇ ਸੁੱਕੇ ਹੋਏ ਖ਼ੂਹ 'ਚ ਉਸ ਦੀ ਲਾਸ਼ ਨੂੰ ਦਫ਼ਨਾ ਦਿੱਤਾ।
ਪੁਲਿਸ ਜਦ ਉਸ ਖ਼ੂਹ 'ਤੇ ਨਬਾਲਿਗ ਲੜਕੀ ਦੀ ਲਾਸ਼ ਬਰਾਮਦ ਕਰਨ ਲਈ ਪੁੱਜੀ ਤਾਂ ਪੁਲਿਸ ਨੇ ਉਥੇ 2 ਹੋਰ ਨਬਾਲਿਗ ਲੜਕੀਆਂ ਦੀ ਲਾਸ਼ ਬਰਾਮਦ ਕੀਤੀ। ਜਿਨ੍ਹਾਂ ਚੋਂ ਇੱਕ ਦੀ ਉਮਰ 17 ਸਾਲ ਅਤੇ ਦੂਜੀ ਦੀ ਉਮਰ 11 ਸਾਲ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਪੜਤਾਲ ਵਿੱਚ ਸੀਰੀਅਲ ਕੀਲਿੰਗ ਦਾ ਮਾਮਲਾ ਸਾਹਮਣੇ ਆਇਆ ਮੁਲਜ਼ਮ ਨੇ ਮਾਰਚ ਦੇ ਮਹੀਨੇ ਵਿੱਚ 17 ਸਾਲਾਂ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਬਾਅਦ 'ਚ ਕਤਲ ਕਰਕੇ ਖ਼ੂਹ ਵਿੱਚ ਦਫ਼ਨਾ ਦਿੱਤਾ। 11 ਸਾਲਾਂ ਬੱਚੀ ਦੇ ਮਾਤਾ ਪਿਤਾ ਨੇ ਉਸ ਦੀ ਗੁਮਸ਼ੁਦਗੀ ਦੀ ਰਿਪੋਰਟ 2015 ਵਿੱਚ ਦਰਜ ਕਰਵਾਈ ਸੀ ਪਰ ਉਸ ਵੇਲੇ ਪੁਲਿਸ ਬੱਚੀ ਦੀ ਭਾਲ ਵਿੱਚ ਨਾਕਾਮਯਾਬ ਰਹੀ। ਪੁਲਿਸ ਨੇ ਮ੍ਰਿਤਕ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਦਵਾਏ ਜਾਣ ਅਤੇ ਮੁਲਜ਼ਮ ਨੂੰ ਸਖ਼ਤ ਸਜ਼ਾ ਦਵਾਉਣ ਦਾ ਭਰੋਸਾ ਦਿੱਤਾ।