ਸ੍ਰੀਨਗਰ: ਜੰਮੂ ਕਸ਼ਮੀਰ ਦੇ ਰਾਜੌਰੀ 'ਚ ਅੱਜ ਮੁੜ ਤੋਂ ਸਕੂਲ ਸ਼ੁਰੂ ਹੋ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਸਖ਼ਤ ਪ੍ਰਬੰਧ ਕੀਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਹੌਲੀ-ਹੌਲੀ ਜੰਮੂ ਕਸ਼ਮੀਰ ਦੇ ਸਾਰੇ ਸਕੂਲ-ਕਾਲਜ ਮੁੜ ਸ਼ੁਰੂ ਹੋ ਜਾਣਗੇ।
ਧਾਰਾ 370 ਹਟਾਏ ਜਾਣ ਤੋਂ ਬਾਅਦ ਮੁੜ ਰਾਜੌਰੀ ਜ਼ਿਲ੍ਹੇ ਵਿੱਚ ਸਕੂਲ ਖੁੱਲ੍ਹਣ 'ਤੇ ਵਿਦਿਆਰਥੀ ਸਕੂਲ ਜਾਂਦੇ ਹੋਏ ਵਿਖਾਈ ਦਿੱਤੇ। ਲੰਬੇ ਸਮੇਂ ਤੋਂ ਬਾਅਦ ਸਕੂਲ ਜਾਣ ਲਈ ਵਿਦਿਆਰਥੀਆਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ।
-
Jammu & Kashmir: Schools re-open in RAJOURI district today. pic.twitter.com/l0bnshkDUi
— ANI (@ANI) August 19, 2019 " class="align-text-top noRightClick twitterSection" data="
">Jammu & Kashmir: Schools re-open in RAJOURI district today. pic.twitter.com/l0bnshkDUi
— ANI (@ANI) August 19, 2019Jammu & Kashmir: Schools re-open in RAJOURI district today. pic.twitter.com/l0bnshkDUi
— ANI (@ANI) August 19, 2019
ਇਸ ਬਾਰੇ ਦੱਸਦੇ ਹੋਏ ਨਿਯੋਜਨ ਅਤੇ ਵਿਕਾਸ ਪ੍ਰਮੁੱਖ ਰੋਹਿਤ ਕਾਂਸਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਕੁੱਲ 190 ਸਕੂਲ ਮੁੜ ਸ਼ੁਰੂ ਕੀਤੇ ਗਏ ਹਨ। ਇਨ੍ਹਾਂ 'ਚ ਲਜਾਨ,ਸੰਗਰੀ ,ਪੰਥਾਚੌਂਕ, ਜਵਾਹਰ ਨਗਰ, ਨੌਗਾਮ, ਰਾਜਬਾਗ ਸਮੇਤ ਕਈ ਹੋਰ ਖੇਤਰ ਸ਼ਾਮਲ ਹਨ।
ਰੋਹਿਤ ਕਾਂਸਲ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ, "ਸਾਡੇ ਕੋਲ 190 ਤੋਂ ਵੱਧ ਸਕੂਲ ਪ੍ਰਾਇਮਰੀ ਸਕੂਲ ਖੋਲ੍ਹਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਪਾਬੰਦੀ ਦੇ ਆਦੇਸ਼ਾਂ ਵਿੱਚ ਢਿੱਲ ਦੇਣ ਦੀ ਪ੍ਰਕੀਰਿਆ ਜਾਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 50 ਪੁਲਿਸ ਸਟੇਸ਼ਨਾਂ ਵਿੱਚ ਰਾਹਤ ਸੇਵਾਵਾਂ ਮੁਹੱਇਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਕਮਾਂ ਵਿੱਚ ਢਿੱਲ ਸਿਰਫ਼ ਉਨ੍ਹਾਂ ਖੇਤਰਾਂ ਨੂੰ ਦਿੱਤੀ ਗਈ ਹੈ ਜਿੱਥੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਛੇਤੀ ਹੀ ਸਰਕਾਰ ਵੱਲੋਂ ਇੱਥੇ ਲੈਂਡਲਾਈਨ ਫੋਨ ਸੇਵਾਵਾਂ ਨੂੰ ਵੀ ਬਹਾਲ ਕਰ ਦਵੇਗੀ ਇਸ ਦੇ ਲਈ ਕੰਮ ਜਾਰੀ ਹੈ।