ਦੇਹਰਾਦੂਨ: ਉੱਤਰਾਖੰਡ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਉੱਥੇ ਹੀ ਉੱਤਰਾਖੰਡ ਕੈਬਿਨੇਟ ਮੰਤਰੀ ਸੱਤਪਾਲ ਮਹਾਰਾਜ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ। ਸ਼ਨਿੱਚਰਵਾਰ ਨੂੰ ਸੱਤਪਾਲ ਮਹਾਰਾਜ ਦੀ ਪਤਨੀ ਰਾਵਤ ਕੋਰੋਨਾ ਪੌਜ਼ੀਟਿਵ ਪਾਈ ਗਈ ਸੀ।
ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਸੱਤਪਾਲ ਮਹਾਰਾਜ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਸੈਂਪਲ ਲਿਆ ਸੀ। ਇਸ ਦੇ ਨਾਲ ਹੀ ਘਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਵੀ ਸੈਂਪਲ ਲਏ ਗਏ ਸਨ। ਸਿਹਤ ਵਿਭਾਗ ਦੀ ਟੀਮ ਨੇ ਸੱਤਪਾਲ ਮਹਾਰਾਜ ਸਮੇਤ ਕੁੱਝ 41 ਲੋਕਾਂ ਦੇ ਸੈਂਪਲ ਲਏ ਸਨ। ਜਿਸ ਵਿੱਚ 35 ਸਟਾਫ਼ ਦੇ ਲੋਕ ਵੀ ਸ਼ਾਮਲ ਹਨ। ਕਰਮਚਾਰੀਆਂ ਵਿੱਚ ਵੀ 17 ਲੋਕਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।
ਕੌਣ-ਕੌਣ ਆਇਆ ਪੌਜ਼ੀਟਿਵ
ਸੱਤਪਾਲ ਮਹਾਰਾਜ, ਉਨ੍ਹਾਂ ਦਾ ਬੇਟਾ ਅਤੇ ਨੂੰਹਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ। ਇੱਕ ਬੇਟੇ ਦੀ ਰਿਪੋਰਟ ਦਾ ਨਤੀਜਾ ਬਰਕਰਾਰ ਹੈ, ਇਸ ਲਈ ਉਨ੍ਹਾਂ ਦਾ ਦੁਬਾਰਾ ਸੈਂਪਲ ਲਿਆ ਜਾਵੇਗਾ। ਨਾਲ ਹੀ ਉਨ੍ਹਾਂ ਦੇ ਸਟਾਫ਼ ਦੇ 17 ਲੋਕ ਪੌਜ਼ੀਟਿਵ ਮਿਲੇ ਹਨ ਅਤੇ 6 ਦੀ ਦੁਬਾਰਾ ਤੋਂ ਜਾਂਚ ਕੀਤੀ ਜਾਵੇਗੀ। ਉੱਥੇ ਹੀ 12 ਸਟਾਫ਼ ਦੀ ਰਿਪੋਰਟ ਨੈਗੇਟਿਵ ਆਈ ਹੈ।
ਸਿਹਤ ਵਿਭਾਗ ਸੱਤਪਾਲ ਮਹਾਰਾਜ ਦੇ ਘਰ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਇੰਸਟੀਟਿਊਸ਼ਨਲ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦੇਹਰਾਦੂਨ ਦੇ ਹੋਟਲ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਲਿਹਾਜਾ ਜਾਂਚ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਵੇਗਾ।