ਪੰਚਕੂਲਾ : 12 ਸਾਲ ਪਹਿਲਾਂ ਇਸ ਧਮਾਕੇ ਵਿੱਚ ਲਗਭਗ 68 ਲੋਕਾਂ ਦੀ ਮੌਤ ਹੋ ਗਈ ਸੀ। ਮਾਮਲੇ 'ਚ ਸੋਮਵਾਰ ਨੂੰ ਹੋਈ ਸੁਣਵਾਈਦੌਰਾਨ ਮਾਮਲੇ ਦੇ ਮੁੱਖ ਮੁਲਜ਼ਮ ਅਸੀਮਾਨੰਦ ਕੋਰਟ 'ਚ ਪੇਸ਼ ਹੋਏ। ਇਸ ਦੌਰਾਨ ਸੁਣਵਾਈ ਦੀ ਤਾਰੀਖ ਵਧਾ ਕੇ 14 ਮਾਰਚ ਕਰ ਦਿੱਤੀ ਗਈ।
ਦੱਸ ਦਈਏ ਕਿਪੰਚਕੂਲਾ ਦੀ ਸਪੈਸ਼ਲ ਐੱਨਆਈਏ ਅਦਾਲਤ ਮਾਮਲੇ ਤੇ 12 ਸਾਲਾਂ ਬਾਅਦ ਫੈਸਲਾ ਸੁਣਾਵੇਗੀ।ਇਸ ਮਾਮਲੇ ਦੇ ਮੁਲਜ਼ਮਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀਮੁਲਜ਼ਮਸਵਾਮੀਅਸੀਮਾਨੰਦ, ਲੋਕੇਸ਼ ਸ਼ਰਮਾ, ਜਮਲ ਚੌਹਾਨ ਅਤੇ ਰਜਿੰਦਰ ਚੌਧਰੀ ਹਨ। ਮਾਮਲੇ ਦੇ ਤਿੰਨ ਹੋਰ ਮੁਲਜ਼ਮ ਰਾਮਚੰਦਰ ਕਲਸੰਗਰਾ, ਸੰਦੀਪ ਡਾਂਗੇ ਤੇ ਅਮਿਤ ਫਰਾਰ ਹਨ।
ਕੀ ਹੈ ਪੂਰਾ ਮਾਮਲਾ :
ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲਣ ਵਾਲੀ ਟ੍ਰੇਨ ਸਮਝੌਤਾ ਐਕਸਪ੍ਰੈੱਸ ਵਿੱਚ 18 ਫਰਵਰੀ ਸਾਲ 2007 ਵਿੱਚ ਰਾਤ ਵੇਲੇਬੰਬ ਧਮਾਕਾ ਹੋਇਆ ਸੀ। ਇਹ ਰੇਲਗੱਡੀ ਦਿੱਲੀ ਤੋਂ ਲਾਹੌਰ ਜਾ ਰਹੀ ਸੀ। ਇਸ ਧਮਾਕੇ ਵਿੱਚ 68 ਲੋਕਾਂ ਦੀ ਮੌਤ ਹੋ ਗਈ ਸੀ ਅਤੇ 12 ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਇਸ ਹਾਦਸੇ ਦੇ ਮ੍ਰਿਤਕਾਂ ਵਿੱਚ 16 ਬੱਚਿਆਂ ਸਮੇਤ 4 ਰੇਲਵੇ ਕਰਮਚਾਰੀ ਵੀ ਸ਼ਾਮਲ ਸਨ।
ਹਾਦਸਾ ਵਾਪਰਨ ਤੋਂ ਬਾਅਦ ਹਰਿਆਣਾ ਪੁਲਿਸ ਵੱਲੋਂ 20 ਫਰਵਰੀ 2007 ਨੂੰ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ ਟੀਮ ਦਾ ਗਠਨ ਕੀਤਾ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।