ETV Bharat / bharat

RSS ਨੇ ਇੱਕ ਸਾਲ ਵਿੱਚ ਚੌਥੀ ਵਾਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਕੀਤੀ ਸ਼ਲਾਘਾ - ਸੀਏਏ

ਆਰਐੱਸਐੱਸ ਨੇ ਇੱਕ ਸਾਲ ਵਿੱਚ ਚੌਥੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਲੇਰ ਕਦਮਾਂ ਲਈ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਆਰਐਸਐਸ ਨੇ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੇ ਆਰਟੀਕਲ 370, ਸੀਏਏ, ਦੇਸ਼ ਵਿਆਪੀ ਤਾਲਾਬੰਦੀ ਨੂੰ ਰੱਦ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਸੀ ਕਿ ਇਹ ਕਦਮ ਸਾਰੀ ਦੁਨੀਆਂ ਲਈ ਪ੍ਰੇਰਣਾ ਸਰੋਤ ਹੋਣਗੇ।

RSS praises Modi for the fourth time in a year
RSS ਨੇ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਸ਼ਲਾਘਾ
author img

By

Published : Aug 3, 2020, 2:48 PM IST

ਨਵੀਂ ਦਿੱਲੀ: ਪਿਛਲੇ ਇੱਕ ਸਾਲ ਵਿੱਚ ਇਹ ਚੌਥਾ ਵੱਡਾ ਮੌਕਾ ਹੈ, ਜਦੋਂ ਆਰਐਸਐਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ। ਹੁਣ ਜਿਵੇਂ ਹੀ ਰਾਮ ਮੰਦਰ ਦੇ ਨਿਰਮਾਣ ਦੀ ਘੜੀ ਨੇੜੇ ਆ ਰਹੀ ਹੈ, ਆਰਐਸਐਸ ਦੇ ਮੁੱਖ ਸੱਕਤਰ ਸੁਰੇਸ਼ ਭਈਆ ਜੀ ਜੋਸ਼ੀ ਦੇ ਤਾਜ਼ਾ ਬਿਆਨ ਤੋਂ ਇਹ ਸੰਕੇਤ ਸਾਹਮਣੇ ਆ ਰਹੇ ਹਨ। ਇੱਕ ਤੇ ਇੱਕ ਵੱਡੇ ਏਜੰਡੇ ਪੂਰੇ ਹੋਣ ਮਗਰੋਂ ਸੰਘ ਪਰਿਵਾਰ ਬੇਹੱਦ ਖੁਸ਼ ਹਨ। ਧਾਰਾ 370, ਸੀਏਏ, ਕੋਰੋਨਾ ਕਾਲ ਵਿੱਚ ਲੌਕਡਾਊਨ ਤੇ ਰਾਮ ਮੰਦਰ ਦੇ ਮੌਕੇ 'ਤੇ ਸੰਘ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਸੰਕੇਤਾਂ ਦੀ ਸ਼ਲਾਘਾ ਕੀਤੀ ਹੈ।

ਜਦੋਂ ਆਰਐੱਸਐੱਸ ਦੇ ਸੁੱਖ ਸੱਕਤਰ ਸੁਰੇਸ਼ ਭਈਆਜੀ ਜੋਸ਼ੀ ਨੇ ਸ਼ਨੀਵਾਰ ਨੂੰ ਇੱਕ ਸਮਾਗਮ ਵਿੱਚ ਦੇਸ਼ ਦੇ ਮੌਜੂਦਾ ਰਾਜਨੀਤਿਕ ਲੀਡਰਸ਼ਿਪ ਨੂੰ ਚੰਗੀ ਕਿਸਮਤ ਦਾ ਹੋਣਾ ਕਿਹਾ ਤਾਂ ਇਸ ਨੂੰ ਭਾਜਪਾ ਦੀ ਕੇਂਦਰ ਸਰਕਾਰ ਦੀ ਸ਼ਲਾਘਾ ਤੋਂ ਜੋੜ ਕੇ ਦੇਖਿਆ ਜਾ ਰਿਹਾ ਹੈ। ਸੁਰੇਸ਼ ਜੋਸ਼ੀ ਨੇ ਅਸ਼ੋਕ ਸਿੰਘਲ ਫਾਉਂਡੇਸ਼ਨ ਦੇ ਪ੍ਰੋਗਰਾਮ ਵਿੱਚ ਰਾਮ ਮੰਦਰ ਦੇ ਮੁੱਦੇ 'ਤੇ ਬੋਲਦਿਆਂ ਕਿਹਾ, “ਅਸੀਂ ਸਾਰੇ ਖੁਸ਼ਕਿਸਮਤ ਹਾਂ ਕਿ ਅੱਜ ਦੇਸ਼ ਨੂੰ ਅਜਿਹੀ ਰਾਜਨੀਤਿਕ ਲੀਡਰਸ਼ਿਪ ਮਿਲੀ ਹੈ, ਜਿਸ ਨਾਲ ਸਾਨੂੰ ਭਰੋਸਾ ਅਤੇ ਤਜ਼ਰਬੇ ਦਾ ਅਹਿਸਾਸ ਹੋ ਰਿਹਾ ਹੈ ਕਿ ਭਾਰਤ ਫਿਰ ਤੋਂ ਸਰਬੋਤਮ ਦੇਸ਼ ਵਜੋਂ ਉਭਰੇਗਾ। ਭਾਰਤ ਵਿਸ਼ਵ ਨੂੰ ਪ੍ਰੇਰਿਤ ਕਰੇਗਾ। ”

ਸੰਘ ਦੀ ਇੱਕ ਐਸੋਸੀਏਸ਼ਨ ਦੇ ਇੱਕ ਸੀਨੀਅਰ ਕਾਰਜਕਾਰੀ ਨੇ ਦੱਸਿਆ, “ਦੇਸ਼ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇੱਕ ਅਜਿਹੀ ਸਰਕਾਰ ਬਣੀ ਹੈ ਜੋ ਸੰਘ ਦੇ ਮੁਤਾਬਕ ਹੈ ਨਾਲ ਹੀ ਮਜ਼ਬੂਤ ​​ਵੀ ਹੈ। ਬਹੁਮਤ ਵਾਲੀ ਸਰਕਾਰ ਹੋਣ ਨਾਲ ਪੈਂਡਿੰਗ ਮੰਗਾਂ ਵੀ ਪੂਰੀ ਹੋ ਰਹੀਆਂ ਹਨ ਤੇ ਸਮੱਸਿਆਵਾਂ ਦਾ ਹੱਲ ਵੀ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਫੈਸਲੇ ਕਾਰਨ 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਇਆ ਗਿਆ ਸੀ। ਇਸ ਦੀ ਮੰਗ ਜਨਸੰਘ ਦੇ ਸਮੇਂ ਤੋਂ ਚੱਲ ਰਹੀ ਸੀ। ਹੁਣ ਸਦੀਆਂ ਤੋਂ ਰਾਮ ਮੰਦਰ ਦੀ ਉਸਾਰੀ ਦੀ ਉਮੀਦ ਵੀ ਪੂਰੀ ਹੋਣ ਵਾਲੀ ਹੈ। ਅਜਿਹੀ ਸਥਿਤੀ ਵਿੱਚ ਸੰਘ ਪਰਿਵਾਰ ਦਾ ਖੁਸ਼ ਹੋਣਾ ਸੁਭਾਵਿਕ ਹੈ।”

ਜਦੋਂ ਇੱਕ ਸਾਲ ਪਹਿਲਾਂ ਮੋਦੀ ਸਰਕਾਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਅਤੇ 35 ਏ ਨੂੰ ਹਟਾ ਦਿੱਤਾ ਸੀ, ਸੰਘ ਦੇ ਆਗੂਆਂ ਨੇ ਸਰਕਾਰ ਦੀ ਸ਼ਲਾਘਾ ਕੀਤੀ ਸੀ। ਇਸ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸਿਟੀਜ਼ਨਸ਼ਿਪ ਸੋਧ ਐਕਟ ਦੇ ਮਤੇ ਨੂੰ ਲੋਕਸਭਾ ਤੇ ਰਾਜਸਭਾ ਵਿੱਚ ਪਾਸ ਹੋਣ 'ਤੇ 12 ਦਸੰਬਰ 2019 ਨੂੰ ਕੀਤਾ ਸੀ। ਉਨ੍ਹਾਂ ਕਿਹਾ ਸੀ ਇਸ ਦਲੇਰ ਕਦਮ ਲਈ ਅਸੀਂ ਤਹਿ ਦਿਲੋਂ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਾਂ।

ਤੀਜੀ ਵਾਰ ਸੰਘ ਨੇ ਕੋਰੋਨਾ ਕਾਲ ਦੌਰਾਨ ਮੋਦੀ ਸਰਕਾਰ ਦੀ ਸ਼ਲਾਘਾ ਕੀਤੀ। ਜਦੋਂ ਸੰਘ ਦੇ ਸਹਾਹਿਕ ਸਕੱਤਰ ਦੱਤਾਤ੍ਰੇਯ ਹੋਸੋਬਲੇ ਨੇ ਮਈ ਵਿੱਚ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਸਮੇਂ 'ਤੇ ਲੌਕਡਾਊਨ ਵਰਗੇ ਸਖ਼ਤ ਫ਼ੈਸਲੇ ਲਏ, ਜਿਸ ਕਾਰਨ ਮਹਾਂਮਾਰੀ ਦੀ ਰਫਤਾਰ ਹੌਲੀ ਹੋ ਗਈ ਸੀ। ਹੁਣ ਆਰਐਸਐਸ ਨੇ ਰਾਮ ਮੰਦਿਰ ਦੀ ਘੜੀ ਨੇੜੇ ਆਉਣ 'ਤੇ ਇਸ਼ਾਰਿਆਂ 'ਚ ਪ੍ਰਧਾਨਮੰਤਰੀ ਮੋਦੀ ਦੀ ਸ਼ਲਾਘਾ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.