ਨਵੀਂ ਦਿੱਲੀ: ਐਤਵਾਰ ਨੂੰ ਦਿੱਲੀ 'ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਅਤੇ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਨੇ ਵੀ ਵੋਟ ਪਾਈ। ਇਸ ਮੌਕੇ ਵਾਡਰਾ ਨੇ ਇੱਕ ਅਜਿਹੀ ਗ਼ਲਤੀ ਕਰ ਦਿੱਤੀ ਜਿਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਗਏ।
ਦਰਅਸਲ ਵਾਡਰਾ ਨੇ ਵੋਟ ਪਾਉਣ ਤੋਂ ਬਾਅਦ ਸਿਆਹੀ ਲੱਗੀ ਉਂਗਲ ਵਿਖਾਉਂਦਿਆਂ ਟਵਿੱਟਰ 'ਤੇ ਫੋ਼ਟੋ ਸ਼ੇਅਰ ਕੀਤੀ ਇਸ ਦੇ ਨਾਲ ਹੀ ਇਹ ਗ਼ਲਤੀ ਕਰ ਦਿੱਤੀ ਕਿ ਪੋਸਟ ਨਾਲ ਭਾਰਤੀ ਝੰਡੇ ਦੀ ਬਜਾਏ ਪਰਾਗਵੇ ਦਾ ਝੰਡਾ ਲਗਾ ਦਿੱਤਾ। ਇਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਣਾ ਪਿਆ।
ਬਾਅਦ ਵਿੱਚ ਉਨ੍ਹਾਂ ਆਪਣੀ ਗ਼ਲਤੀ ਕਬੂਲ ਵੀ ਕੀਤੀ ਅਤੇ ਪਰਾਗਵੇ ਦੇ ਝੰਡੇ ਦੀ ਥਾਂ ਭਾਰਤ ਦਾ ਝੰਡਾ ਲਗਾ ਦਿੱਤਾ ਪਰ ਜਦੋਂ ਤੱਕ ਉਹ ਆਪਣੇ ਗ਼ਲਤੀ ਸੁਧਾਰਦੇ ਉਦੋਂ ਤੱਕ ਉਹ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਚੁੱਕੇ ਸਨ।
-
#LokSabhaElections2019 pic.twitter.com/YH8kEyI0Rv
— Robert Vadra (@irobertvadra) May 12, 2019 " class="align-text-top noRightClick twitterSection" data="
">#LokSabhaElections2019 pic.twitter.com/YH8kEyI0Rv
— Robert Vadra (@irobertvadra) May 12, 2019#LokSabhaElections2019 pic.twitter.com/YH8kEyI0Rv
— Robert Vadra (@irobertvadra) May 12, 2019
ਉਨ੍ਹਾਂ ਆਪਣੀ ਗ਼ਲਤੀ ਸੁਧਾਰਦਿਆਂ ਪੋਸਟ ਵਿੱਚ ਲਿਖਿਆ, "ਪਰਾਗਵੇ ਦੇ ਝੰਡੇ ਦੀ ਵਰਤੋਂ ਕਰਨਾ ਮੇਰੀ ਗ਼ਲਤੀ ਸੀ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਹ ਗ਼ਲਤੀ ਨਾਲ ਪੋਸਟ ਕੀਤਾ ਗਿਆ ਸੀ ਪਰ ਤੁਸੀਂ ਮੇਰੀ ਗ਼ਲਤੀ 'ਤੇ ਧਿਆਨ ਦਵਾਉਣ ਦਾ ਫ਼ੈਸਲਾ ਕੀਤਾ ਜਦਕਿ ਕਈ ਹੋਰ ਅਜਿਹੇ ਮੁੱਦੇ ਹਨ ਜਿਨ੍ਹਾਂ 'ਤੇ ਚਰਚਾ ਕਰਨ ਦੀ ਜ਼ਰੂਰਤ ਹੈ। ਮੈਨੂੰ ਦੁੱਖ ਹੋਇਆ ਪਰ ਕੋਈ ਗੱਲ ਨਹੀਂ ਮੇਰੀਆਂ ਦੁਆਵਾਂ ਤੁਹਾਡੇ ਨਾਲ ਹਨ।"