ਨਵੀਂ ਦਿੱਲੀ: ਤੁਗ਼ਲਗਾਬਾਦ ਸਥਿਤ ਸੰਤ ਰਵਿਦਾਸ ਮੰਦਰ ਤੋੜੇ ਜਾਣ ਦੇ ਮਾਮਲੇ ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਅਤੇ ਸੰਸਦ ਮੈਂਬਰ ਸੁਖਬੀਰ ਬਾਦਲ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ।
10 ਜੁਲਾਈ ਨੂੰ ਸੁਪਰੀਮ ਕੋਰਟ ਦੇ ਆਦੇਸ਼ ਉੱਤੇ ਡੀ.ਡੀ.ਏ. ਨੇ ਸਵੇਰੇ 10 ਵਜੇ ਇਸ ਮੰਦਿਰ ਨੂੰ ਤੋੜ ਦਿੱਤਾ ਸੀ ਅਤੇ ਮੂਰਤੀ ਚੁੱਕ ਕੇ ਲੈ ਗਈ ਸੀ। ਇਸ ਕਾਰਨ ਰਵੀਦਾਸ ਸਮਾਜ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਵੀ ਮੰਦਰ ਤੋੜਨ ਦਾ ਵਿਰੋਧ ਕਰ ਚੁੱਕੀ ਹੈ। ਮੀਟਿੰਗ ਵਿੱਚ ਹਰਦੀਪ ਪੁਰੀ ਵੀ ਮੌਜੂਦ ਰਹੇ।
ਦਿੱਲੀ ਸਰਕਾਰ ਦੇ ਸੋਸ਼ਲ ਵੈਲਫੇਅਰ ਮਿਨਿਸਟਰ ਰਾਜਿੰਦਰ ਗੌਤਮ ਨੇ ਪੂਰੀ ਘਟਨਾ ਦੀ ਜਾਣਕਾਰੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਦਿੱਤੀ ਹੈ। ਇਸ ਤੋਂ ਬਾਅਦ ਸਿੱਖ ਆਗੂਆਂ ਨੇ ਉਪ ਰਾਜਪਾਲ ਨੂੰ ਮੰਗ ਕੀਤੀ ਹੈ, ਕਿ ਕਰੋੜਾਂ ਲੋਕ ਦੇਸ਼ ਵਿੱਚ ਸੰਤ ਰਵਿਦਾਸ ਵਿੱਚ ਸ਼ਰਧਾ ਰੱਖਦੇ ਹਨ। ਇਸ ਲਈ ਇੱਥੋਂ ਦੇ ਲੋਕਾਂ ਦੀ ਸ਼ਰਧਾ ਦਾ ਖਿਆਲ ਰੱਖਦੇ ਹੋਏ ਮੰਦਰ ਦੀ ਮੁੜ ਉਸਾਰੀ ਕਰਵਾਈ ਜਾਵੇ।
ਹਾਲਾਂਕਿ, ਉਪ ਰਾਜਪਾਲ ਤੋਂ ਡੀ.ਡੀ.ਏ ਨਾਲ ਸਿੱਧੀ ਮੁਲਾਕਾਤ ਲਈ ਦਖ਼ਲ ਦੇਣ ਦੀ ਮੰਗ ਕੀਤੀ ਹੈ। ਡੀ.ਡੀ.ਏ ਨੇ ਇਸ ਮੰਦਰ ਦੇ ਖਿਲਾਫ ਮੁਕੱਦਮਾ ਲੜਿਆ ਹੈ ਤੇ ਡੀਡੀਏ ਕੋਲ ਆਪਸ਼ਨ ਸੀ ਕਿ ਉਹ ਇਨ੍ਹਾਂ ਨੂੰ ਜ਼ਮੀਨ ਦੇ ਦਿੰਦਾ, ਪਰ ਕੁੱਝ ਵੀ ਅਜਿਹਾ ਹੋ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀ.ਡੀ.ਏ ਦੁਨੀਆਂ ਭਰ ਵਿੱਚ ਲੋਕਾਂ ਨੂੰ ਜ਼ਮੀਨ ਵੰਡ ਰਿਹਾ ਹੈ, ਪਰ ਡੀ.ਡੀ.ਏ ਦੇ ਕੋਲ ਅੱਜ 100 ਗਜ ਜ਼ਮੀਨ ਵੀ ਸੰਤ ਰਵਿਦਾਸ ਦੇ ਮੰਦਿਰ ਲਈ ਦੇਣਾ ਮੁਸ਼ਕਲ ਹੋ ਗਿਆ ਹੈ। ਉਪ ਰਾਜਪਾਲ ਨੇ ਡੀ.ਡੀ.ਏ ਵੱਲੋਂ ਕੀਤੀ ਗਈ ਕਾਰਵਾਈ ਦੇ ਸਬੰਧ ਵਿੱਚ ਸਵੇਰੇ ਬੈਠਕ ਕੀਤੀ ਅਤੇ ਸਮੱਸਿਆ ਦਾ ਹੱਲ ਕੱਢੇ ਜਾਣ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ: ਗੁਰੂ ਰਵਿਦਾਸ ਮੰਦਰ ਮਾਮਲਾ: ਪੰਜਾਬ ਬੰਦ ਦੌਰਾਨ ਨੈਸ਼ਨਲ ਹਾਈਵੇਅ ਜਾਮ