ਨਵੀਂ ਦਿੱਲੀ: ਦਿੱਲੀ ਦੇ ਤੁਗਲਕਾਬਾਦ ਵਿੱਚ DDA ਵੱਲੋਂ ਢਾਏ ਗਏ ਰਵਿਦਾਸ ਮੰਦਿਰ ਨੂੰ ਤੁਗਲਕਾਬਾਦ ਵਿੱਚ ਹੀ ਜ਼ਮੀਨ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਆਪਣੇ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ।
ਜੰਗਲ ਦੀ ਜ਼ਮੀਨ ਵਿਚ ਬਣੇ ਮੰਦਰ ਨੂੰ ਡੀਡੀਏ ਨੇ ਸੁਪਰੀਮ ਕੋਰਟ ਦੇ ਹੁਕਮਾਂ 'ਤੋਂ ਹਟਾ ਦਿੱਤਾ ਸੀ। ਕੇਂਦਰ ਨੇ ਇਸ ਖ਼ਿਲਾਫ਼ ਪਟੀਸ਼ਨਾਂ ਦਾ ਜਵਾਬ ਦਿੰਦਿਆਂ ਜਾਣਕਾਰੀ ਦਿੱਤੀ ਹੈ। ਇਸ ‘ਤੇ ਐੱਸਸੀ ਦਾ ਹੁਕਮ ਸੋਮਵਾਰ ਨੂੰ ਆਵੇਗਾ।
ਇਸ ਤੋਂ ਪਹਿਲਾਂ 4 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਹਰ ਨਾਗਰਿਕ ਦੀ ਭਾਵਨਾ ਦਾ ਸਤਿਕਾਰ ਕਰਦੀ ਹੈ ਪਰ ਕਾਨੂੰਨ ਦੀ ਪਾਲਣਾ ਕੀਤੀ ਜਾਣੀ ਵੀ ਜ਼ਰੂਰੀ ਹੈ। ਇਸ ਦੇ ਬਾਵਜੂਦ, ਸੁਪਰੀਮ ਕੋਰਟ ਨੇ ਦਿੱਲੀ ਦੇ ਤੁਗਲਕਾਬਾਦ ਦੇ ਜੰਗਲ ਖੇਤਰ ਦੀ ਸੁਰੱਖਿਅਤ ਜ਼ਮੀਨ 'ਤੇ ਗੁਰੂ ਰਵਿਦਾਸ ਮੰਦਰ ਦੇ ਮੁੜ ਉਸਾਰੀ ਸੰਬੰਧੀ ਪਟੀਸ਼ਨਾਂ' ਤੇ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ ਸੀ। ਜ਼ਿਕਰਯੋਗ ਹੈ ਕਿ 10 ਅਗਸਤ ਨੂੰ ਦਿੱਲੀ ਦੇ ਤੁਗਲਕਾਬਾਦ ਵਿੱਚ ਸਥਿਤ ਰਵਿਦਾਸ ਜੀ ਦਾ ਮੰਦਿਰ ਢਾਹ ਦਿੱਤਾ ਸੀ ਜਿਸ ਕਰਕੇ ਰਵਿਦਾਸ ਸਮਾਜ ਵਿੱਚ ਕਾਫ਼ੀ ਰੋਸ ਵੇਖਿਆ ਗਿਆ।
ਇਹ ਵੀ ਪੜ੍ਹੋ: ਸੀਜੇਆਈ ਰੰਜਨ ਗੋਗੋਈ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਅਗਲੇ ਚੀਫ਼ ਜਸਟਿਸ ਬਣਾਏ ਜਾਣ ਦੀ ਕੀਤੀ ਸਿਫਾਰਿਸ਼