ਰਾਂਚੀ: ਬਾਰਬੀ ਡੌਲ ਤੋਂ ਤਾਂ ਅਸੀਂ ਸਾਰੇ ਜਾਣੂ ਹਾਂ। ਸਾਲ 1959 ਵਿੱਚ ਅਮਰੀਕਾ ਦੀ ਮੇਟਲ ਕੰਪਨੀ ਤੋਂ ਬਣ ਕੇ ਬੱਚਿਆ ਦੇ ਬਾਜ਼ਾਰ 'ਚ ਆਈ ਸੀ ਬਾਰਬੀ। 6 ਦਹਾਕਿਆਂ ਬਾਅਦ ਵੀ ਬਾਰਬੀ ਬੱਚਿਆ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ। ਉਸੇ ਤਰ੍ਹਾਂ ਹੀ ਹੈ ਰਾਂਚੀ ਦੀ ਗੁੱਡੀ। ਇਹ ਭਾਰਤ ਦਾ ਸੱਭਿਆਚਾਰ ਦਰਸਾਉਂਦੀ ਹੈ। ਇਹ ਕਦੇ ਕ੍ਰਿਸ਼ਨ ਦੇ ਪ੍ਰੇਮ 'ਚ ਮੰਤਰ-ਮੁਗਧ ਰਾਧਾ ਬਣ ਜਾਂਦੀ ਹੈ ਤਾਂ ਕਦੇ ਭਗਵਾਨ ਰਾਮ ਦੇ ਨਾਲ ਵਣਵਾਸ ਜਾਣ ਵਾਲੀ ਸੀਤਾ, ਕਦੇ ਝਾਰਖੰਡੀ ਪਹਿਰਾਵੇ ਵਿੱਚ ਨੱਚਦੀ ਹੋਈ ਵਿਖਾਈ ਦਿੰਦੀ ਹੈ ਤਾਂ ਕਦੇ ਸਿਰ 'ਤੇ ਘੜਾ ਲੈ ਕੇ ਪਾਣੀ ਲੈਣ ਚੱਲ ਪੈਂਦੀ ਹੈ। ਯਾਨੀ ਕਿ ਗੁੱਡੀਆਂ ਦੀ ਇੱਕ ਅਜਿਹੀ ਦੁਨੀਆ ਜਿਸ ਵਿੱਚ ਆਪਣਾਪਨ ਝਲਕਦਾ ਹੈ। ਇਨ੍ਹਾਂ ਗੁੱਡੀਆਂ ਨੂੰ ਜੇ ਇੱਕ ਵਾਰ ਵੇਖ ਲਵੋਂ ਤਾਂ ਤੁਸੀ ਆਪਣਾ ਦਿਲ ਦੇ ਬੈਠੋਗੇ।
ਸਿਰ ਬਣਾਉਣ ਲਈ ਖਾਸ ਮਟੀਰੀਅਲ ਦਾ ਇਸਤੇਮਾਲ ਹੁੰਦਾ ਹੈ। ਫਿਰ ਸ਼ੁਰੂ ਹੁੰਦਾ ਹੈ ਕੁਦਰਤੀ ਰੰਗਾਂ ਦੇ ਜ਼ਰੀਏ ਸਾਜ ਸਜਾਵਟ ਅਤੇ ਆਖ਼ਿਰ 'ਚ ਬਿੰਦੀ, ਚੂੜੀ ਤੇ ਕੱਪੜੇ ਨਾਲ ਉਨ੍ਹਾਂ ਦੀ ਸਜਾਵਟ ਕਰਦੇ ਹਨ। ਇਸ ਤਰ੍ਹਾਂ ਲਗਭਗ 20 ਘੰਟੇ ਲਗਾਤਾਰ ਮਿਹਨਤ ਕਰਨ ਨਾਲ ਇੱਕ ਗੁੱਡੀ ਤਿਆਰ ਹੋ ਜਾਂਦੀ ਹੈ।
ਸ਼ੋਭਾ ਨੇ ਇਸ ਲਈ ਸਿਰਜਣ ਹੈਂਡਕ੍ਰਾਫਟ ਕੰਪਨੀ ਬਣਾਈ ਹੈ ਜਿਸ ਨਾਲ ਜੁੜ ਕੇ ਲਗਭਗ 25 ਮਹਿਲਾਵਾਂ ਇਨ੍ਹਾਂ ਗੁੱਡੀਆਂ ਦੀ ਬਦੌਲਤ ਆਪਣਾ ਘਰ-ਬਾਰ ਸੰਭਾਲ ਰਹੀਆਂ ਹਨ।
ਹੱਥਾਂ ਨਾਲ ਬਣੀਆਂ ਇਨ੍ਹਾਂ ਗੁੱਡੀਆਂ ਦੀ ਕੀਮਤ ਨਹੀਂ ਲਗਾਈ ਜਾ ਸਕਦੀ। ਫਿਰ ਵੀ ਇੱਕ ਆਮ ਗੁੱਡੀ ਦੀ ਕੀਮਤ ਡੇਢ ਤੋਂ 2 ਹਜ਼ਾਰ ਰੁਪਏ ਵਿਚਾਲੇ ਹੁੰਦੀ ਹੈ। ਦੇਸ਼-ਵਿਦੇਸ਼ 'ਚ ਰਹਿ ਰਹੇ ਆਪਣਿਆਂ ਲਈ ਕਈ ਲੋਕ ਗੁੱਡੀਆਂ ਖਰੀਦ ਰਹੇ ਹਨ। ਰਾਂਚੀ ਦੀਆਂ ਗੁੱਡੀਆਂ ਦੀ ਸੁੰਦਰਤਾ ਦੀ ਤਾਰੀਫ਼ ਵਿਦੇਸ਼ਾਂ 'ਚ ਵੀ ਖੂਬ ਹੋ ਰਹੀ ਹੈ। ਰਾਂਚੀ ਦੀਆਂ ਗੁੱਡੀਆਂ ਲੋਕਲ ਹਨ ਅਤੇ ਵੋਕਲ ਬਣ ਸਕਦੀਆਂ ਹੈ।