ਤਿਰੂਵਨੰਤਪੁਰਮ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਦਿਨ ਰਾਤ ਗੁਲਜ਼ਾਰ ਰਹਿਣ ਵਾਲੇ ਸੈਲਾਨੀ ਕੇਂਦਰ ਸੁਨਸਾਨ ਪਏ ਹਨ। ਕੇਰਲ ਦਾ ਅਲਾਪੁਝਾ ਸ਼ਹਿਰ ਜਿਸ ਨੂੰ 'ਪੂਰਬ ਦਾ ਵੇਨਿਸ' ਵੀ ਕਿਹਾ ਜਾਂਦਾ ਹੈ। ਕੇਰਲ ਵਿੱਚ ਸਾਲ 2018 ਅਤੇ 2019 ਵਿੱਚ ਆਏ ਹੜ੍ਹਾਂ ਤੋਂ ਬਾਅਦ ਸੁਧਾਰ ਹੋ ਰਿਹਾ ਸੀ, ਪਰ 2020 ਵਿੱਚ ਵੀ ਕੁਦਰਤੀ ਆਫ਼ਤ ਤਬਾਹੀ ਮਚਾ ਰਹੀ ਹੈ।
ਇਹ ਕੇਰਲ ਦੇ ਉਨ੍ਹਾਂ ਜ਼ਿਲ੍ਹਿਆਂ ਵਿਚੋਂ ਇੱਕ ਹੈ ਜੋ ਅਕਸਰ ਕੁਦਰਤੀ ਆਫ਼ਤਾਂ ਨਾਲ ਪ੍ਰਭਾਵਤ ਹੁੰਦੇ ਹਨ। ਇਸਦਾ ਇੱਕ ਮੁੱਖ ਕਾਰਨ ਇਸ ਜ਼ਿਲ੍ਹੇ ਦਾ ਭੂਗੋਲਿਕ ਸਥਿਤੀ ਵੀ ਹੈ। ਜਦੋਂ ਵੀ ਕੇਰਲ ਵਿੱਚ ਭਾਰੀ ਬਾਰਸ਼ ਹੁੰਦੀ ਹੈ ਅਤੇ ਪੂਰਬ ਤੋਂ ਪਾਣੀ ਦੇ ਵਹਾਅ ਕਾਰਨ ਆਮ ਤੌਰ 'ਤੇ ਅਲਾਪੁਝਾ ਵਿੱਚ ਜ਼ਿਆਦਾਤਰ ਥਾਵਾਂ ਡੁੱਬ ਜਾਂਦੀਆਂ ਹਨ। ਇਸ ਸਾਲ ਵੀ ਅਜਿਹਾ ਹੀ ਹੋਇਆ ਹੈ।
ਪਿਛਲੇ ਦੋ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਅਲਾਪੁਝਾ 'ਚ ਹੜ੍ਹ ਆਇਆ ਹੈ। ਹਾਲਾਂਕਿ, ਇਸ ਸੰਕਟ ਦੇ ਵਿਚਕਾਰ ਵੀ ਰਾਹਤ ਵਜੋਂ ਕੁਝ ਚੰਗੀਆਂ ਖ਼ਬਰਾਂ ਸੁਨਣ ਨੂੰ ਮਿਲੀਆਂ ਹਨ। ਇਸ ਮੀਂਹ ਦੇ ਦੌਰਾਨ, ਅਲਾਪੁਝਾ ਦੇ ਨੇਦੁਮੁਡੀ ਦੀ ਰਹਿਣ ਵਾਲੀ ਮਹਿਲਾ ਲਤਾ ਸ਼ੰਕਰਨਕੁੱਟੀ ਨੇ ਜ਼ਿਲ੍ਹਾ ਡਿਪਟੀ ਕੁਲੈਕਟਰ ਵੀ ਆਰ ਕ੍ਰਿਸ਼ਨਾ ਨੂੰ ਇੱਕ ਪੱਤਰ ਲਿਖਿਆ ਹੈ। ਉਸਨੇ ਪੱਤਰ ਵਿੱਚ ਲਿਖਿਆ ਕਿ ਇਸ ਵਾਰ ਮੇਰੇ ਖੇਤਰ ਵਿੱਚ ਹੜ੍ਹ ਨਹੀਂ ਆਇਆ, ਧੰਨਵਾਦ।
2018 ਦੇ ਹੜ੍ਹਾਂ ਨਾਲ ਇੱਥੇ ਰਹਿੰਦੇ ਲੋਕਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਇਸ ਤੋਂ ਬਾਅਦ ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਸਨ। ਰਾਮੋਜੀ ਰਾਓ ਨੇ 121 ਪਰਿਵਾਰਾਂ ਲਈ ਘਰ ਬਣਵਾਏ ਸਨ ਜੋ ਹੜ੍ਹ ਪ੍ਰਤੀਰੋਧੀ ਸਨ। ਇਹ ਘਰ ਇਹ ਧਿਆਨ ਵਿੱਚ ਰੱਖਦੇ ਹੋਏ ਬਣਾਏ ਗਏ ਸਨ ਕਿ ਇਹ ਘਰ ਹੜ੍ਹਾਂ ਦਾ ਸਾਹਮਣਾ ਕਰ ਸਕਨ।
ਇਸ ਵਾਰ ਕੇਰਲਾ ਵਿੱਚ ਮੁਸਲਾਧਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਅਲਾਪੁਝਾ ਸ਼ਹਿਰ ਵਿੱਚ ਕੁੱਟਨਾਡ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ। ਅਲਾਪੁਝਾ ਦੇ ਕੁੱਟਨਾਡ ਵਿਖੇ ਪਾਣੀ ਭਰਨ ਦੇ ਬਾਵਜੂਦ, ਰਾਮੋਜੀ ਸਮੂਹ ਵੱਲੋਂ ਬਣਾਏ ਮਕਾਨ ਸੁਰੱਖਿਅਤ ਹਨ ਅਤੇ ਲੋਕਾਂ ਨੂੰ ਹੜ੍ਹਾਂ ਤੋਂ ਬਚਾ ਰਹੇ ਹਨ।
ਰਾਮੋਜੀ ਗਰੁੱਪ ਵੱਲੋਂ ਹੜ੍ਹ ਪੀੜਤਾਂ ਨੂੰ ਦਿੱਤੇ ਸਾਰੇ 121 ਘਰ ਜ਼ਮੀਨੀ ਪੱਧਰ ਤੋਂ ਡੇਢ ਮੀਟਰ ਉੱਚੇ ਬਣੇ ਹੋਏ ਹਨ। ਢਾਂਚੇ ਦੀ ਉਸਾਰੀ ਵੇਲੇ ਵਿਸ਼ੇਸ਼ ਫਲੋਟਿੰਗ ਇੱਟਾਂ ਦੀ ਵਰਤੋਂ ਵੀ ਕੀਤੀ ਗਈ ਸੀ।