ਕੋਝੀਕੋਡ: ਦੇਸ਼ ਦੇ ਮਸ਼ਹੂਰ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੇਰਲ ਦੇ ਲੋਕਾਂ ਨੇ ਰਾਹੁਲ ਗਾਂਧੀ ਨੂੰ ਸੰਸਦ ਮੈਂਬਰ ਚੁਣ ਕੇ ਵਿਨਾਸ਼ਕਾਰੀ ਕੰਮ ਕੀਤਾ ਹੈ।
ਇਤਿਹਾਸਕਾਰ ਰਾਮਚੰਦਰ ਗੁਹਾ ਕੇਰਲ ਦੇ ਸਾਹਿਤ ਫੈਸਟੀਵਲ ਦੇ ਦੂਜੇ ਦਿਨ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, "ਨਿੱਜੀ ਰੂਪ ਵਿੱਚ ਮੈਂ ਰਾਹੁਲ ਗਾਂਧੀ ਦੇ ਵਿਰੁੱਧ ਨਹੀਂ ਹਾਂ। ਉਹ ਇੱਕ ਵਧੀਆ ਇਨਸਾਨ ਹਨ ਪਰ ਨੌਜਵਾਨ ਭਾਰਤ ਪੰਜਵੀਂ ਪੀੜ੍ਹੀ ਦਾ ਰਾਜ ਨਹੀਂ ਚਾਹੁੰਦਾ। ਜੇ ਤੁਸੀਂ 2024 ਵਿੱਚ ਵੀ ਰਾਹੁਲ ਗਾਂਧੀ ਨੂੰ ਮੁੜ ਤੋਂ ਚੁਣਨ ਦੀ ਗਲਤੀ ਕਰਦੇ ਹੋ ਤਾਂ ਇਸ ਨਾਲ ਸਿੱਧਾ ਫਾਇਦਾ ਨਰਿੰਦਰ ਮੋਦੀ ਨੂੰ ਹੋਵੇਗਾ।"
ਇਹ ਵੀ ਪੜ੍ਹੋ: ਸੀਨੀਅਰ ਵਕੀਲ ਇੰਦਰਾ ਜੈਸਿੰਘ: ਸੋਨੀਆ ਵਾਂਗ ਬਲਾਤਕਾਰੀਆਂ ਨੂੰ ਮਾਫ਼ ਕਰ ਦੇਵੇ ਨਿਰਭਿਆ ਦੀ ਮਾਂ
ਉਨ੍ਹਾਂ ਕਿਹਾ, "ਕੇਰਲ ਨੇ ਭਾਰਤ ਲਈ ਕਈ ਕੰਮ ਕੀਤੇ ਹਨ ਪਰ ਰਾਹੁਲ ਗਾਂਧੀ ਨੂੰ ਸੰਸਦ ਬਣਾ ਕੇ ਤੁਸੀਂ ਵਿਨਾਸ਼ਕਾਰੀ ਕੰਮ ਕੀਤਾ ਹੈ।"
ਇਤਿਹਾਸਕਾਰ ਨੇ ਕਿਹਾ, "ਪੰਜਵੀਂ ਪੀੜ੍ਹੀ ਦੇ ਵੰਸ਼ਜ ਰਾਹੁਲ ਗਾਂਧੀ ਕੋਲ ਭਾਰਤੀ ਰਾਜਨੀਤੀ ਵਿੱਚ ਸਖਤ ਮਿਹਨਤ ਅਤੇ ਖੁਦ ਕੰਮ ਕਰਨ ਵਾਲੇ ਨਰਿੰਦਰ ਮੋਦੀ ਵਿਰੁੱਧ ਕੋਈ ਮੌਕਾ ਨਹੀਂ ਹੈ। ਉਹ ਸਖਤ ਮਿਹਨਤ ਕਰਦੇ ਹਨ ਅਤੇ ਕਦੇ ਵੀ ਯੂਰਪ ਜਾਣ ਲਈ ਛੁੱਟੀ ਨਹੀਂ ਲੈਂਦੇ। ਮੇਰਾ ਵਿਸ਼ਵਾਸ ਕਰੋ, ਮੈਂ ਇਹ ਸਭ ਗੰਭੀਰਤਾ ਨਾਲ ਕਹਿ ਰਿਹਾ ਹਾਂ।"
ਉਨ੍ਹਾਂ ਸੋਨੀਆ ਗਾਂਧੀ ਉੱਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਮੁਗਲ ਵੰਸ਼ ਦੇ ਆਖ਼ਰੀ ਦੌਰ ਨਾਲ ਉਨ੍ਹਾਂ ਦੀ ਸਥਿਤੀ ਦੀ ਤੁਲਣਾ ਕੀਤੀ। ਉਨ੍ਹਾਂ ਕਿਹਾ ਕਿ ਅੰਦੋਲਨ ਵਿੱਚ ਮੁੱਖ ਪਾਰਟੀ ਰਹੀ ਕਾਂਗਰਸ ਹੁਣ ਹਿੰਦੁਤਵ ਅਤੇ ਅੰਧਰਾਸ਼ਟਰਵਾਦ ਨੂੰ ਵਧਾਉਣ ਕਾਰਨ ਇੱਕ ਤਰਸਯੋਗ ਪਰਿਵਾਰਕ ਕੰਪਨੀ ਬਣ ਗਈ ਹੈ।