ETV Bharat / bharat

ਵਿਸ਼ੇਸ਼ : ਰਾਮ ਜਨਮ-ਭੂਮੀ ਮੰਦਿਰ ਜਾਂ ਨਵਾਂ ਰਾਮ ਮੰਦਿਰ ? - ਰਾਮ ਜਨਮ-ਭੂਮੀ ਮੰਦਿਰ

ਅਯੁੱਧਿਆ ਵਿੱਚ ਰਾਮ ਮੰਦਿਰ ਦਾ ਨਿਰਮਾਣ ਹੋਣ ਵਾਲਾ ਹੈ। ਇਸ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਇਸ ਦੇ ਨਾਲ ਹੀ ਇਕ ਮਹੱਤਵਪੂਰਨ ਪ੍ਰਸ਼ਨ ਇਹ ਹੈ ਕਿ ਹੁਣ ਇਸ ਨੂੰ ਰਾਮ ਜਨਮ-ਭੂਮੀ ਕਿਹਾ ਜਾਵੇਗਾ ਜਾਂ ਸਿਰਫ਼ ਇਕ ਨਵਾਂ ਰਾਮ ਮੰਦਿਰ ? ਪੜ੍ਹੋ ਵਿਸ਼ੇਸ਼ ਲੇਖ...

ਵਿਸ਼ੇਸ਼ : ਰਾਮ ਜਨਮ-ਭੂਮੀ ਮੰਦਿਰ ਜਾਂ ਨਵਾਂ ਰਾਮ ਮੰਦਿਰ ?

author img

By

Published : Aug 2, 2020, 12:50 PM IST

ਹੈਦਰਾਬਾਦ: ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਨਾਲ ਇਕ ਮਹੱਤਵਪੂਰਨ ਪ੍ਰਸ਼ਨ ਪੈਦਾ ਹੋ ਜਾਵੇਗਾ ਕਿ ਇਸ ਨੂੰ ਰਾਮ ਜਨਮ-ਭੂਮੀ ਕਿਹਾ ਜਾਵੇਗਾ ਜਾਂ ਸਿਰਫ਼ ਇਕ ਨਵਾਂ ਰਾਮ ਮੰਦਿਰ ? ਜਿਵੇਂ ਕਿ ਮਾਹਰ ਦੱਸਦੇ ਹਨ, ਮੁੱਢਲੇ ਰਾਮ ਜਨਮ-ਭੂਮੀ ਮੰਦਿਰ ਨੂੰ ਬਾਬਰੀ ਮਸਜਿਦ ਢਾਂਚੇ ਦੇ ਨਾਲ ਹੀ ਢਾਹ ਦਿੱਤਾ ਗਿਆ ਸੀ। ਸਿਰਫ਼ ਮੂਰਤੀ ਨੂੰ ਬਾਹਰ ਕੱਢਿਆ ਗਿਆ ਸੀ, ਜਿਸ ਨੂੰ ਪਿੱਛੋਂ ਆਰਤੀ ਲਈ ਅਸਥਾਈ ਤੰਬੂ ਦੇ ਮੰਦਿਰ ਵਿੱਚ ਰੱਖਿਆ ਗਿਆ ਸੀ। 6 ਦਸੰਬਰ 1992 ਨੂੰ ਤਬਾਹੀ ਦੇ ਨਤੀਜੇ ਵੱਜੋਂ ਮੂਲ ਗਰਭ-ਗ੍ਰਹਿ ਮਟੀ ਮਲਬੇ ਵਿੱਚ ਗੁੰਮ ਗਿਆ।

ਵਿਸ਼ੇਸ਼ : ਰਾਮ ਜਨਮ-ਭੂਮੀ ਮੰਦਿਰ ਜਾਂ ਨਵਾਂ ਰਾਮ ਮੰਦਿਰ ?
ਵਿਸ਼ੇਸ਼ : ਰਾਮ ਜਨਮ-ਭੂਮੀ ਮੰਦਿਰ ਜਾਂ ਨਵਾਂ ਰਾਮ ਮੰਦਿਰ ?

ਨਵੇਂ ਰਾਮ ਮੰਦਿਰ ਦਾ ਭੂਮੀ ਪੂਜਨ ਅਤੇ ਨੀਂਹ ਪੱਥਰ ਦੀ ਸ਼ੁਰੂਆਤ 3 ਅਗੱਸਤ ਤੋਂ ਸ਼ੁਰੂ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਗੱਸਤ ਨੂੰ ਨੀਂਹ ਪੱਥਰ ਰੱਖਣ ਦੀ ਰਸਮ ਨੂੰ ਸੰਪੰਨ ਕਰਨ ਲਈ ਭੂਮੀ ਪੂਜਨ ਤੋਂ ਬਾਅਦ 5 ਚਾਂਦੀ ਦੀਆਂ ਇੱਟਾਂ ਰੱਖਣਗੇ। ਸ਼ੁਰੂਆਤ ਵਿਚ ਲਗਭਗ 250 ਮਹਿਮਾਨ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਨ, ਪਰ ਹੁਣ ਇਸ ਸੂਚੀ ਵਿਚ 125 ਨਾਵਾਂ ਨੂੰ ਥਾਂ ਮਿਲੀ ਹੈ ਅਤੇ ਇਸ ਵਿੱਚ ਐਲ.ਕੇ. ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਅਤੇ ਮਹੰਤ ਨ੍ਰਿਤ ਗੋਪਾਲ ਦਾਸ, ਜਿਨ੍ਹਾਂ ਨੇ ਰਾਮ ਜਨਮ-ਭੂਮੀ ਅੰਦੋਲਨ 'ਚ ਮਸ਼ਾਲ ਚੁੱਕੀ ਸੀ, ਸ਼ਾਮਲ ਹਨ। ਨਵੇਂ ਗਰਭ-ਗ੍ਰਹਿ ਥਾਂ 'ਤੇ ਇਕ 40 ਕਿੱਲੋ ਚਾਂਦੀ ਪਾਟੀਆ ਨੂੰ ਰੱਖਿਆ ਜਾਵੇਗਾ।

ਸਪੱਸ਼ਟ ਰੂਪ ਵਿੱਚ ਇਸ ਦਾ ਮਤਲਬ ਇਹ ਹੈ ਕਿ ਇਹ ਗਰਭ-ਗ੍ਰਹਿ ਉਸ ਅਸਲੀ ਗਰਭ-ਗ੍ਰਹਿ ਦੀ ਗ਼ੈਰ-ਮੌਜੂਦਗੀ ਵਿੱਚ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਭਗਵਾਨ ਰਾਮ ਦੀ ਜਨਮ-ਭੂਮੀ ਮੰਨਿਆ ਜਾਂਦਾ ਸੀ। ਸਾਰੀਆਂ ਪਵਿੱਤਰ ਨਦੀਆਂ ਤੋਂ ਲਿਆਂਦਾ ਪਵਿੱਤਰ ਪਾਣੀ ਅਤੇ ਪਵਿੱਤਰ ਮਿੱਟੀ ਨੂੰ ਭੂਮੀ ਪੂਜਨ ਅਤੇ ਨੀਂਹ ਪੱਥਰ ਦੌਰਾਨ ਪਾਇਆ ਜਾਵੇਗਾ।

ਨਵਾਂ ਰਾਮ ਮੰਦਿਰ ਮੈਦਾਨ ਸਮੁੱਚੇ ਰੂਪ ਵਿੱਚ ਬਹੁਤ ਵਧੀਆ ਨਿਰਮਾਣ ਕਲਾ ਦਾ ਨਜ਼ਾਰਾ ਹੋਵੇਗਾ। ਲਗਭਗ 120 ਏਕੜ ਵਿਚ ਫੈਲਿਆ, ਇਹ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਹਿੰਦੂ ਮੰਦਿਰ ਹੋਵੇਗਾ। ਕੰਬੋਡੀਆ ਵਿੱਚ ਪਹਿਲਾ ਅੰਗਕੋਰ ਵਾਟ ਮੰਦਿਰ ਮੈਦਾਨ ਹੈ ਅਤੇ ਤਾਮਿਲਨਾਡੂ ਵਿੱਚ ਤਿਰੂਚਿਰਾਪੱਲੀ ਵਿੱਚ ਸ੍ਰੀ ਰੰਗਨਾਥ ਸਵਾਮੀ ਮੰਦਿਰ ਦੂਜੇ ਸਥਾਨ 'ਤੇ ਹੈ। ਇਸ ਮੈਦਾਨ ਵਿੱਚ ਮੁੱਖ ਮੰਦਿਰ ਦੇ ਰੂਪ ਵਿੱਚ ਭਗਵਾਨ ਰਾਮ ਮੰਦਿਰ ਹੋਵੇਗਾ, ਜਿਹੜਾ ਸੀਤਾ, ਲਛਮਣ, ਭਰਤ ਅਤੇ ਹਨੂੰਮਾਨ ਦੇ ਮੰਦਿਰਾਂ ਨਾਲ ਘਿਰਿਆ ਹੋਵੇਗਾ।

ਵਾਸਤੂ ਕਲਾ ਦੀ ਨਾਗਰਾਜ ਸ਼ੈਲੀ ਦੀ ਤਰਜ਼ 'ਤੇ ਨਵੇਂ ਰਾਮ ਮੰਦਿਰ ਦੇ ਰੂਪ ਦੀ ਯੋਜਨਾ ਉਲੀਕੀ ਗਈ ਹੈ। ਇਸ ਨੂੰ 76,000-84,000 ਵਰਗ ਫੁੱਟ ਖੇਤਰ ਵਿੱਚ ਰੱਖਿਆ ਜਾਵੇਗਾ। ਇਹ ਡਿਜ਼ਾਈਨ 1983 ਵਿੱਚ ਚੰਦਰਕਾਂਤ ਸੋਮਪੁਰਾ ਵੱਲੋਂ ਤਿਆਰ ਕੀਤਾ ਗਿਆ ਸੀ। ਸੋਮਪੁਰਾ ਪਰਿਵਾਰ ਨੇ ਗੁਜਰਾਤ ਵਿੱਚ ਸੋਮਨਾਥ ਮੰਦਿਰ ਦਾ ਡਿਜ਼ਾਈਨ ਤਿਆਰ ਕੀਤਾ ਸੀ ਅਤੇ ਇਸਨੂੰ ਡਿਜ਼ਾਈਨ ਤਿਆਰ ਕਰਨ ਅਤੇ ਨਵੇਂ ਮੰਦਿਰ ਦੇ ਸਤੰਭਾ ਅਤੇ ਕੰਧਾਂ ਨੂੰ ਵੀ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ। ਮੁੱਢਲੇ ਡਿਜ਼ਾਈਨ ਵਿੱਚ 141 ਫੁੱਟ ਦੀ ਉਚਾਈ ਵਿਖਾਈ ਗਈ ਸੀ, ਜਿਸ ਨੂੰ 161 ਫੁੱਟ ਤੱਕ ਕਰ ਦਿੱਤਾ ਗਿਆ ਹੈ। ਮੂਲ ਰੂਪ ਵਿੱਚ ਸੋਮਪੁਰਾ ਵਿੱਚ 2 ਮੰਜਿਲ ਦਾ ਮੰਦਿਰ ਚਾਹੁੰਦੇ ਸਨ, ਪਰ ਹੁਣ ਡਿਜ਼ਾਈਨ ਨੂੰ ਸਮਰੂਪ ਰੱਖਣ ਲਈ ਤਿੰਨ ਮੰਜ਼ਿਲਾਂ ਦੀ ਯੋਜਨਾ ਉਲੀਕੀ ਜਾ ਰਹੀ ਹੈ। ਮੰਦਿਰ ਵਿੱਚ ਇਕ ਮੁੱਖ ਵੱਡਾ ਗੁੰਬਦ ਅਤੇ ਚਾਰ ਛੋਟੇ ਗੁੰਬਦ ਹੋਣਗੇ।

ਮੰਦਿਰ 300 ਫੁੱਟ ਲੰਬਾ ਅਤੇ 280 ਫੁੱਟ ਚੌੜਾ ਹੋਵੇਗਾ ਅਤੇ ਇਸ ਵਿੱਚ ਪੰਜ ਵਿਹੜੇ ਹੋਣਗੇ। ਗੂੜ ਮੰਡਪ, ਜੋ ਬੰਦ ਵਿਹੜਾ ਹੋਵੇਗਾ, ਜਿਸ ਵਿੱਚ ਗਰਭ-ਗ੍ਰਹਿ ਵੀ ਹੋਵੇਗਾ। ਇਸ ਵਿਹੜੇ ਦੀ ਵਰਤੋਂ ਮੁੱਖ ਰੂਪ ਵਿੱਚ ਭਗਵਾਨ ਦੇ ਦਰਸ਼ਨ ਲਈ ਕੀਤਾ ਜਾਵੇਗਾ। ਇਸਤੋਂ ਇਲਾਵਾ ਪ੍ਰਾਰਥਨਾ ਮੰਡਪ, ਕੀਰਤਨ ਮੰਡਪ, ਨ੍ਰਿਤ ਮੰਡਪ ਅਤੇ ਰੰਗ ਮੰਡਪ ਦਾ ਨਿਰਮਾਣ ਦਰਸ਼ਨਾਂ ਲਈ ਆਈ ਭੀੜ ਲਈ ਹੋਵੇਗਾ। ਕਿਸੇ ਵੀ ਸਮੇਂ ਇਹ ਮੰਡਪ 5000-8000 ਦੇ ਕਰੀਬ ਸ਼ਰਧਾਲੂਆਂ ਨੂੰ ਸੰਭਾਲ ਸਕਣਗੇ।

ਮੰਦਿਰ ਦਾ ਨਿਰਮਾਣ ਮੁੱਖ ਰੂਪ ਵਿੱਚ ਰਾਜਸਥਾਨ ਤੋਂ ਬਾਂਸਪਾਂਡ ਤੋਂ ਲਿਆਂਦੇ ਬਲੂਆ ਪੱਥਰ ਨਾਲ ਕੀਤਾ ਜਾਵੇਗਾ। ਮੰਦਿਰ ਬਣਾਉਣ ਲਈ ਘੱਟ ਤੋਂ ਘੱਟ 1.75 ਲੱਖ ਕਿਊਬਿਕ ਫੁੱਟ ਬਲੂਆ ਪੱਥਰ ਦੀ ਜ਼ਰੂਰਤ ਹੋਵੇਗੀ। ਮੰਦਿਰ ਵਿਚ 212 ਨੱਕਾਸ਼ੀ ਕੀਤੇ ਖੰਬੇ ਹੋਣਗੇ, ਜਿਨ੍ਹਾਂ ਵਿਚੋਂ 100 ਤੋਂ ਵਧੇਰੇ ਖੰਬੇ ਪਹਿਲਾਂ ਤੋਂ ਹੀ ਪਿਛਲੇ 30 ਸਾਲਾਂ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਬਣਾਈ ਕਾਰਜਸ਼ਾਲਾ ਵਿੱਚ ਤਿਆਰ ਕੀਤੇ ਜਾ ਚੁਕੇ ਹਨ। ਇਨ੍ਹਾਂ ਸਤੰਭਾਂ ਨੂੰ ਤਰਾਸ਼ਣ ਦਾ ਕੰਮ ਅਯੁੱਧਿਆ ਵਿੱਚ ਸਥਿਤ ਕਾਰਜਸ਼ਾਲਾ ਵਿੱਚ ਜਾਰੀ ਹੈ। ਇਨ੍ਹਾਂ ਸਤੰਭਾਂ ਨੂੰ ਦੋ ਪੜਾਵਾਂ ਵਿੱਚ ਇਕੱਠਾ ਕੀਤਾ ਜਾਵੇਗਾ ਅਤੇ ਇਸ ਵਿੱਚ ਹਿੰਦੂ ਦੇਵਤਾਵਾਂ ਦੀ ਨੱਕਾਸ਼ੀ ਅਤੇ ਸਜਾਵਟੀ ਡਿਜ਼ਾਈਨ ਵੀ ਹੋਣਗੇ।

ਨਿਰਮਾਣ ਦੇ ਮੌਜੂਦਾ ਮੋਢੀ ਆਸ਼ੀਸ ਸੋਮਪੁਰਾ ਦੱਸਦੇ ਹਨ, 'ਮੁੱਖ ਦਰਵਾਜ਼ੇ ਦੀ ਯੋਜਨਾ ਇਸ ਤਰ੍ਹਾਂ ਬਣਾਈ ਗਈ ਹੈ ਕਿ ਉਥੇ ਖੜਾ ਕੋਈ ਵੀ ਉਸ ਥਾਂ ਤੋਂ ਵੀ ਭਗਵਾਨ ਦੇ ਦਰਸ਼ਨ ਕਰ ਸਕੇਗਾ।' ਸੋਮਪੁਰ ਵਾਸੀਆਂ ਦਾ ਮੰਨਣਾ ਹੈ ਕਿ ਭਗਵਾਨ ਰਾਮ ਦਾ ਮੰਦਿਰ ਲਗਭਗ 3.5 ਸਾਲਾਂ ਵਿੱਚ ਪੂਰਾ ਹੋ ਕੇ ਤਿਆਰ ਹੋਵੇਗਾ।

ਰਾਮ ਲੱਲਾ ਦੀ ਸਜਾਵਟ ਵੀ ਸ਼ਾਨ ਨਾਲ ਕੀਤੀ ਜਾਵੇਗਾ, ਜਿਸ ਵਿੱਚ ਬਿਰਾਜਮਾਨ ਦੇਵਤਾ ਭੂਮੀ ਪੂਜਨ ਦੇ 9 ਮੁੱਲਵਾਨ ਰਤਨਾਂ ਨਾਲ ਸਜੀ ਪੁਸ਼ਾਕ ਪਾਉਣਗੇ। ਪੁਸ਼ਾਕ ਨੂੰ ਭਾਗਵਤ ਪਹਾੜੀ ਨਾਂਅ ਦੇ ਦਰਜੀ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਉਹ ਸੌਰ ਮੰਡਲ ਦੇ 9 ਗ੍ਰਹਿਆਂ ਨੂੰ ਦਰਸਾਵੇਗੀ।

(ਦਿਲੀਪ ਅਵਸਥੀ, ਸੀਨੀਅਰ ਪੱਤਰਕਾਰ)

ETV Bharat Logo

Copyright © 2025 Ushodaya Enterprises Pvt. Ltd., All Rights Reserved.