ਅਯੁੱਧਿਆ: ਰਾਮ ਜਨਮ-ਭੂਮੀ ਦਾ ਪੁਜਾਰੀ ਪ੍ਰਦੀਪ ਦਾਸ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ। ਇਸ ਤੋਂ ਇਲਾਵਾ 16 ਪੁਲਿਸ ਮੁਲਾਜ਼ਮ ਵੀ ਪੀੜਤ ਪਾਏ ਗਏ ਹਨ। ਰਾਮ ਜਨਮ-ਭੂਮੀ ਮੰਦਿਰ ਦਾ ਭੂਮੀ ਪੂਜਨ ਪ੍ਰੋਗਰਾਮ 5 ਅਗੱਸਤ ਨੂੰ ਹੋਣਾ ਹੈ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 200 ਲੋਕ ਸ਼ਮੂਲੀਅਤ ਕਰਨ ਵਾਲੇ ਹਨ।
ਕੋਰੋਨਾ ਕਾਰਨ ਭੂਮੀ ਪੂਜਨ ਪ੍ਰੋਗਰਾਮ ਲਈ ਵਧੇਰੇ ਲੋਕਾਂ ਨੂੰ ਸੱਦਾ ਨਹੀਂ ਦਿੱਤਾ ਜਾ ਰਿਹਾ। ਸਿਰਫ ਗਿਣੇ-ਚੁਣੇ ਲੋਕਾਂ ਨੂੰ ਹੀ ਪ੍ਰੋਗਰਾਮ ਵਿੱਚ ਸੱਦਿਆ ਜਾ ਰਿਹਾ ਹੈ।
ਰਾਮਲੱਲਾ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਦੇ ਚੇਲੇ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸਦੇ ਨਾਲ ਹੀ 6 ਨਵੇਂ ਸੁਰੱਖਿਆ ਮੁਲਾਜ਼ਮ ਸੰਕਰਮਿਤ ਮਿਲੇ ਹਨ। ਸੁਰੱਖਿਆ ਮੁਲਾਜ਼ਮਾਂ ਵਿੱਚ ਸੰਕਰਮਣ ਦੀ ਗਿਣਤੀ ਕੁੱਲ 16 ਹੋ ਗਈ ਹੈ। ਪੂਰੇ ਰਾਮ ਜਨਮ-ਭੂਮੀ ਵਾਲੇ ਜਗ੍ਹਾ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਰਾਮ ਜਨਮ-ਭੂਮੀ ਮੰਦਿਰ ਦਾ ਭੂਮੀ ਪੂਜਨ ਪ੍ਰੋਗਰਾਮ 5 ਅਗੱਸਤ ਨੂੰ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਮੀ ਪੂਜਨ ਅਤੇ ਨੀਂਹ ਪੱਥਰ ਰੱਖਣ ਅਯੁੱਧਿਆ ਆ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਭਾਜਪਾ ਦੇ ਕਈ ਵੱਡੇ ਆਗੂ ਜਿਨ੍ਹਾਂ ਵਿੱਚ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਅਤੇ ਆਰ.ਆਰ.ਐਸ ਦੇ ਕਈ ਹੋਰ ਨੇਤਾਵਾਂ ਦੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਦੇਸ਼ ਦੇ ਵੱਡੇ ਉਦਯੋਗਪਤੀ ਅਤੇ ਨੌਕਰਸ਼ਾਹ ਵੀ ਹਾਜ਼ਰੀ ਲਵਾ ਸਕਦੇ ਹਨ।
ਇਸ ਭੂਮੀ ਪੂਜਨ ਪ੍ਰੋਗਰਾਮ ਦੀ ਵਿਸ਼ਾਲਤਾ ਅਤੇ ਪ੍ਰਚਾਰ ਵਿੱਚ ਰਾਮ ਮੰਦਿਰ ਤੀਰਥ ਖੇਤਰ ਟਰੱਸਤ ਦਿਨ-ਰਾਤ ਲੱਗਿਆ ਹੋਇਆ ਹੈ। ਕੋਰੋਨਾ ਕਾਰਨ ਭੂਮੀ ਪੂਜਨ ਪ੍ਰੋਗਰਾਮ ਲਈ ਵਧੇਰੇ ਲੋਕਾਂ ਨੂੰ ਸੱਦਾ ਨਹੀਂ ਦਿੱਤਾ ਜਾ ਰਿਹਾ। ਸਿਰਫ ਗਿਣੇ-ਚੁਣੇ ਲੋਕਾਂ ਨੂੰ ਹੀ ਨੀਂਹ ਪੱਥਰ ਪ੍ਰੋਗਰਾਮ ਵਿੱਚ ਸੱਦਾ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਦੀ ਵਿਸ਼ਾਲਤਾ ਅਤੇ ਪ੍ਰਚਾਰ ਲਈ ਰਾਮ ਮੰਦਿਰ ਤੀਰਥ ਖੇਤਰੀ ਟਰੱਸਟ ਦਿਨ-ਰਾਤ ਲੱਗਿਆ ਹੋਇਆ ਹੈ।
ਸਾਕੇਤ ਯੂਨੀਵਰਸਟੀ ਦਾ ਖੇਤਰ, ਜਿੱਥੇ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਉਤਰੇਗਾ ਅਤੇ ਜਿਥੋਂ ਉਹ ਰਾਮ ਜਨਮ ਭੂਮੀ ਸਥਾਨ ਤੱਕ ਪਹੁੰਚਣਗੇ, ਉਸ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ, ਨਾਲ ਹੀ ਨੇੜਲੇ ਰਾਮਕੋਟ ਇਲਾਕੇ ਦੇ ਨਿਵਾਸੀਆਂ ਨੂੰ ਆਉਣ-ਜਾਣ ਲਈ ਪਾਸ ਜਾਰੀ ਕਰ ਦਿੱਤੇ ਗਏ ਹਨ, ਉੱਥੇ ਲਗਾਤਾਰ ਸੁਰੱਖਿਆ ਜਾਂਚ ਕੀਤੀ ਜਾ ਰਹੀ ਹੈ ਅਤੇ ਡੋਰ-ਟੂ-ਡੋਰ ਚੈਕਿੰਗ ਵੀ ਕੀਤੀ ਜਾ ਰਹੀ ਹੈ।
ਅਯੁੱਧਿਆ ਵਿੱਚ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਮੁਲਾਜ਼ਮਾਂ ਨੂੰ ਛੱਤਾਂ 'ਤੇ ਤੈਨਾਤ ਕੀਤਾ ਜਾਵੇਗਾ ਅਤੇ ਡਰੋਨ ਕੈਮਰੇ ਇਸ ਖੇਤਰ ਦੀ ਨਿਗਰਾਨੀ ਕਰਨਗੇ। ਅਧਿਕਾਰਤ ਸੂਤਰਾਂ ਅਨੁਸਾਰ ਭੂਮੀ ਪੂਜਨ ਸਮਾਰੋਹ ਲਈ ਸੁਰੱਖਿਆ ਵਿਵਸਥਾ ਉੱਚ ਪੱਧਰ ਦੀ ਹੋਵੇਗੀ।
ਸੰਜੋਗ ਨਾਲ ਇਸੇ ਦਿਨ ਕਸ਼ਮੀਰ ਵਿੱਚ ਧਾਰਾ 370 ਹਟਾਉਣ ਦੀ ਪਹਿਲੀ ਬਰਸੀ ਵੀ ਹੈ। ਸੁਰੱਖਿਆ ਚੌਕਸੀ 15 ਅਗੱਸਤ ਨੂੰ ਆਜ਼ਾਦੀ ਦਿਹਾੜੇ ਤੱਕ ਰਹੇਗਾ। ਸਾਰੇ ਹੋਟਲ, ਲਾਂਜ, ਗੈਸਟ ਹਾਊਸਾਂ ਦੀ ਤਸਦੀਕ ਕੀਤੀ ਜਾ ਰਹੀ ਹੈ ਅਤੇ ਧਾਰਮਿਕ ਸ਼ਹਿਰਾਂ ਵਿੱਚ ਦਾਖਲਿਆਂ ਨੂੰ ਸੀਲ ਕੀਤਾ ਜਾ ਰਿਹਾ ਹੈ।