ETV Bharat / bharat

ਮਾਸਕੋ ਵਿੱਚ ਚੀਨੀ ਰੱਖਿਆ ਮੰਤਰੀ ਨੂੰ ਨਹੀਂ ਮਿਲਣਗੇ ਰਾਜਨਾਥ ਸਿੰਘ - ਚੀਨੀ ਰੱਖਿਆ ਮੰਤਰੀ ਨੂੰ ਨਹੀਂ ਮਿਲਣਗੇ ਰਾਜਨਾਥ ਸਿੰਘ

ਰੱਖਿਆ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਮਾਸਕੋ ਵਿੱਚ ਫ਼ੌਜੀ ਪਰੇਡ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੀਨੀ ਰੱਖਿਆ ਮੰਤਰੀ ਵੇਈ ਫੇਂਗੇ ਵਿਚਾਲੇ ਕੋਈ ਦੁਵੱਲੀ ਬੈਠਕ ਨਹੀਂ ਹੋਵੇਗੀ।

ਫ਼ੋਟੋ।
ਫ਼ੋਟੋ।
author img

By

Published : Jun 24, 2020, 7:04 AM IST

ਨਵੀਂ ਦਿੱਲੀ: ਭਾਰਤ ਨੇ ਚੀਨੀ ਮੀਡੀਆ ਦੀ ਉਸ ਰਿਪੋਰਟ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਰੂਸ ਦੌਰੇ ਦੌਰਾਨ ਮਾਸਕੋ ਵਿੱਚ ਚੀਨੀ ਰੱਖਿਆ ਮੰਤਰੀ ਵੇਈ ਫੇਂਗ ਨੂੰ ਮਿਲ ਸਕਦੇ ਹਨ। ਇੱਕ ਸੀਨੀਅਰ ਅਧਿਕਾਰੀ ਮੁਤਾਬਕ ਮਾਸਕੋ ਵਿੱਚ ਫ਼ੌਜੀ ਪਰੇਡ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਚੀਨੀ ਹਮਰੂਤਬਾ ਵੇਈ ਫੇਂਗੇ ਵਿਚਾਲੇ ਕੋਈ ਦੁਵੱਲੀ ਬੈਠਕ ਨਹੀਂ ਹੋਵੇਗੀ।

ਦਰਅਸਲ ਰੱਖਿਆ ਮੰਤਰੀ ਦੂਜੇ ਵਿਸ਼ਵ ਯੁੱਧ ਵਿੱਚ ਜਰਮਨ ਉੱਤੇ ਸੋਵੀਅਤ ਦੀ ਜਿੱਤ ਦੀ 75ਵੀਂ ਵਰ੍ਹੇਗੰਢ ਮੌਕੇ ਬੁੱਧਵਾਰ ਨੂੰ ਫ਼ੌਜੀ ਪਰੇਡ ਵਿੱਚ ਸ਼ਾਮਲ ਹੋਣ ਲਈ ਤਿੰਨ ਦਿਨਾਂ ਦੌਰੇ ਉੱਤੇ ਮਾਸਕੋ ਗਏ ਹਨ। ਚੀਨੀ ਰੱਖਿਆ ਮੰਤਰੀ ਵੇਈ ਫੈਂਗੇ ਦੇ ਵੀ ਪਰੇਡ ਵਿੱਚ ਹਿੱਸਾ ਲੈਣ ਦੀ ਉਮੀਦ ਹੈ।

ਇਸ ਦੌਰਾਨ ਚੀਨੀ ਮੀਡੀਆ ਵਿੱਚ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੇਈ ਅਤੇ ਰਾਜਨਾਥ ਸਿੰਘ ਮਾਸਕੋ ਵਿੱਚ ਹੋਣ ਵਾਲੇ ਸਮਾਰੋਹ ਵਿੱਚ ਹਿੱਸਾ ਲੈ ਰਹੇ ਹਨ ਅਤੇ ਪੂਰਬੀ ਲੱਦਾਖ ਵਿੱਚ ਸਰਹੱਦ 'ਤੇ ਤਣਾਅ ਨੂੰ ਲੈ ਕੇ ਦੋਵਾਂ ਵਿਚਾਲੇ ਬੈਠਕ ਹੋਣ ਦੀ ਸੰਭਾਵਨਾ ਹੈ।

ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਵਿੱਚ ਮੰਗਲਵਾਰ ਨੂੰ ਕੁੱਝ ਕਮੀ ਆਈ ਹੈ। ਬੀਤੇ ਦਿਨ ਦੋਵਾਂ ਦੇਸ਼ਾਂ ਦੀ ਜਨਰਲ ਪੱਧਰ 'ਤੇ ਗੱਲਬਾਤ ਦੌਰਾਨ ਚੀਨ ਪੂਰਬੀ ਲੱਦਾਖ ਦੇ ਤਣਾਅਪੂਰਨ ਖੇਤਰ ਤੋਂ ਆਪਣੀਆਂ ਫੌਜਾਂ ਵਾਪਸ ਲੈਣ ਲਈ ਸਹਿਮਤ ਹੋ ਗਿਆ ਹੈ।

ਦੱਸ ਦਈਏ ਕਿ 15 ਅਤੇ 16 ਜੂਨ ਦੀ ਦਰਮਿਆਨੀ ਰਾਤ ਭਾਰਤੀ ਅਤੇ ਚੀਨੀ ਫ਼ੌਜ ਵਿਚਾਲੇ ਗਲਵਾਨ ਘਾਟੀ ਉੱਤੇ ਹਿੰਸਕ ਝੜਪ ਹੋਈ ਸੀ ਜਿਸ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਸਰਹੱਦ ਉੱਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.