ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀਆਰਡੀਓ ਨੂੰ ਮਿਲੀ ਇਤਿਹਾਸਕ ਸਫ਼ਲਤਾ ਲਈ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ "@DRDO_India ਨੇ ਅੱਜ ਸਵਦੇਸ਼ੀ-ਵਿਕਸਿਤ ਸਕ੍ਰਾਮਜੈੱਟ ਪ੍ਰੋਪਲੇਸ਼ਨ ਪ੍ਰਣਾਲੀ ਦੀ ਵਰਤੋਂ ਕਰਦਿਆਂ ਹਾਈਪਰਸੋਨਿਕ ਤਕਨਾਲੋਜੀ ਡੈਮੋਂਸਟ੍ਰੇਟਰ ਵਾਹਨ ਦਾ ਸਫ਼ਲਤਾਪੂਰਵਕ ਪਰੀਖਣ ਕੀਤਾ ਹੈ।"
ਰੱਖਿਆ ਮੰਤਰੀ ਨੇ ਇਸ ਨੂੰ ਵੱਡੀ ਸਫ਼ਲਤਾ ਦੱਸਦਿਆਂ ਕਿਹਾ ਕਿ ਇਸ ਸਫ਼ਲਤਾ ਦੇ ਨਾਲ, ਹੁਣ ਅਗਲੇ ਪੜਾਅ ਦੀ ਪ੍ਰਗਤੀ ਲਈ ਸਾਰੀਆਂ ਮਹੱਤਵਪੂਰਨ ਤਕਨਾਲੋਜੀਆਂ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਅੱਗੇ ਟਵੀਟ ਕੀਤਾ ਤੇ ਲਿਖਿਆ: "ਮੈਂ ਇਸ ਮਹਾਨ ਪ੍ਰਾਪਤੀ ਲਈ ਡੀਆਰਡੀਓ ਨੂੰ ਵਧਾਈ ਦਿੰਦਾ ਹਾਂ, ਜੋ ਪ੍ਰਧਾਨ ਮੰਤਰੀ ਦੇ ਸਵੈ-ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਲੈ ਜਾਂਦਾ ਹੈ।" ਮੈਂ ਪ੍ਰਾਜੈਕਟ ਨਾਲ ਜੁੜੇ ਵਿਗਿਆਨੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਸ ਮਹਾਨ ਪ੍ਰਾਪਤੀ ਲਈ ਵਧਾਈ ਦਿੱਤੀ। ਭਾਰਤ ਨੂੰ ਉਨ੍ਹਾਂ 'ਤੇ ਮਾਣ ਹੈ।
-
I congratulate to DRDO on this landmark achievement towards realising PM’s vision of Atmanirbhar Bharat. I spoke to the scientists associated with the project and congratulated them on this great achievement. India is proud of them.
— Rajnath Singh (@rajnathsingh) September 7, 2020 " class="align-text-top noRightClick twitterSection" data="
">I congratulate to DRDO on this landmark achievement towards realising PM’s vision of Atmanirbhar Bharat. I spoke to the scientists associated with the project and congratulated them on this great achievement. India is proud of them.
— Rajnath Singh (@rajnathsingh) September 7, 2020I congratulate to DRDO on this landmark achievement towards realising PM’s vision of Atmanirbhar Bharat. I spoke to the scientists associated with the project and congratulated them on this great achievement. India is proud of them.
— Rajnath Singh (@rajnathsingh) September 7, 2020
ਇਸ ਤੋਂ ਪਹਿਲਾਂ ਡੀਆਰਡੀਓ ਨੇ ਟਵੀਟ ਕਰਦਿਆਂ ਲਿਖਿਆ ਕਿ ਇੱਕ ਇਤਿਹਾਸਿਕ ਮਿਸ਼ਨ ਦੇ ਤਹਿਤ ਭਾਰਤ ਨੇ ਅੱਜ ਸਵਦੇਸ਼ੀ ਰੱਖਿਆ ਤਕਨੀਕ ਨੂੰ ਲੈ ਕੇ ਵੱਡੀ ਪੁਲਾਂਘ ਪੁੱਟੀ ਹੈ।
ਡੀਆਰਡੀਓ ਨੇ #sashaktbharat ਅਤੇ #atmanirbharbatat ਨਾਲ ਲਿਖਿਆ ਕਿ ਇਹ ਸਫਲ ਰੱਖਿਆ ਤਕਨੀਕ ਦੇ ਖੇਤਰ ਵਿੱਚ ਇੱਕ ਮਹੱਤਵਪੂਰਣ ਮੀਲ ਪੱਥਰ ਹੈ।
-
DRDO with this mission, has demonstrated capabilities for highly complex technology that will serve as the building block for NextGen Hypersonic vehicles in partnership with industry.
— DRDO (@DRDO_India) September 7, 2020 " class="align-text-top noRightClick twitterSection" data="
">DRDO with this mission, has demonstrated capabilities for highly complex technology that will serve as the building block for NextGen Hypersonic vehicles in partnership with industry.
— DRDO (@DRDO_India) September 7, 2020DRDO with this mission, has demonstrated capabilities for highly complex technology that will serve as the building block for NextGen Hypersonic vehicles in partnership with industry.
— DRDO (@DRDO_India) September 7, 2020
ਇੱਕ ਹੋਰ ਟਵੀਟ ਵਿੱਚ ਡੀਆਰਡੀਓ ਨੇ ਲਿਖਿਆ ਕਿ ਇਸ ਮਿਸ਼ਨ ਦੇ ਨਾਲ ਡੀਆਰਡੀਓ ਬਹੁਤ ਗੁੰਝਲਦਾਰ ਤਕਨਾਲੋਜੀ ਲਈ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ ਹੈ ਜੋ ਉਦਯੋਗ ਨਾਲ ਸਾਂਝੇਦਾਰੀ ਵਿੱਚ ਨੈਕਸਟਜੇਨ ਹਾਈਪਰਸੋਨਿਕ ਵਾਹਨਾਂ ਲਈ ਇੱਕ ਮੁਢਲੇ ਹਿੱਸੇ ਵਜੋਂ ਕੰਮ ਕਰੇਗੀ।"
ਡੀਆਰਡੀਓ ਮੁਖੀ ਨੇ ਰਾਸ਼ਟਰ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਲਈ ਆਪਣੇ ਦ੍ਰਿੜ ਤੇ ਅਟੁੱਟ ਯਤਨਾਂ ਦੇ ਲਈ ਸਾਰੇ ਵਿਗਿਆਨੀਆਂ, ਖੋਜਕਰਤਾਵਾਂ ਤੇ #HSTDV ਮਿਸ਼ਨ ਨਾਲ ਜੁੜੇ ਹੋਰ ਕਰਮਚਾਰੀਆਂ ਨੂੰ ਵਧਾਈ ਦਿੱਤੀ।