ਜੈਪੁਰ: ਰਾਜਸਥਾਨ ਵਿੱਚ ਵਿਧਾਇਕਾਂ ਨੂੰ ਖਰੀਦਣ ਦੇ ਮਾਮਲੇ ਵਿੱਚ ਸਾਹਮਣੇ ਆਏ ਆਡੀਓ ਕਲਿੱਪ ਦੀ ਜਾਂਚ ਦੇ ਲਈ 8 ਮੈਂਬਰੀ ਸਪੈਸ਼ਲ ਟੀਮ ਬਣਾਈ ਗਈ ਹੈ। ਇਸ ਟੀਮ ਵਿੱਚ ਐਸਓਜੀ ਤੋਂ ਇਲਾਵਾ ਏਟੀਐਸ, ਸੀਆਈਡੀ ਸੀਬੀ, ਜੋਧਪੁਰ ਪੁਲਿਸ ਕਮਿਸ਼ਨਰੇਟ ਦੇ ਇੱਕ ਅਧਿਕਾਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਸ ਵਿਸ਼ੇਸ਼ ਟੀਮ ਦੀ ਕਮਾਨ ਪੁਲਿਸ ਹੈਡਕੁਆਰਟਰ ਦੇ ਸੀਆਈਡੀ ਸੀਬੀ ਦੇ ਪੁਲਿਸ ਅਧਿਕਾਰੀ ਵਿਕਾਸ ਸ਼ਰਮਾ, ਨੂੰ ਸੌਂਪੀ ਗਈ ਹੈ। ਵਿਕਾਸ ਸ਼ਰਮਾ ਦੀ ਅਗਵਾਈ ਵਿੱਚ ਸ਼ੁੱਕਰਵਾਰ ਨੂੰ ਐਸ.ਓ.ਜੀ. ਦੀ ਇੱਕ ਟੀਮ ਮਾਨੇਸਰ (ਗੁਰੂਗ੍ਰਾਮ) ਪਹੁੰਚੀ ਸੀ।
ਵਿਕਾਸ ਸ਼ਰਮਾ ਤੋਂ ਇਲਾਵਾ ਇਸ ਟੀਮ ਵਿੱਚ ਏਟੀਐਸ ਦੇ ਐਡੀਸ਼ਨਲ ਐਸਪੀ ਧਰਮਿੰਦਰ ਯਾਦਵ, ਸੀਆਈਡੀ ਸੀਬੀ ਦੇ ਐਡੀਸ਼ਨਲ ਐਸਪੀ ਜਗਦੀਸ਼ ਵਿਆਸ, ਜੋਧਪੁਰ ਦੇ ਪੁਲਿਸ ਕਮਿਸ਼ਨਰੇਟ ਏਸੀਪੀ ਕਮਲ ਸਿੰਘ, ਏਟੀਐਸ ਦੇ ਡੀਵਾਈਐਸਪੀ ਮਨੀਸ਼ ਸ਼ਰਮਾ, ਸੀਆਈਡੀ ਸੀਬੀ ਇੰਸਪੈਕਟਰ ਕੈਲਾਸ਼ ਜਿੰਦਲ, ਏਟੀਐਸ ਥਾਣੇ ਦੇ ਇੰਸਪੈਕਟਰ ਸੁਮਨ ਕਾਵੀਆ ਸ਼ਾਮਲ ਹਨ। ਅਤੇ ਏਟੀਐਸ ਦੇ ਪੁਲਿਸ ਇੰਸਪੈਕਟਰ ਰਮੇਸ਼ ਪਰੀਕ ਨੂੰ ਸ਼ਾਮਲ ਕੀਤਾ ਗਿਆ ਹੈ।
ਮੁੱਖ ਮੰਤਰੀ ਅਸ਼ੋਕ ਗਹਿਲੋਤ ਇੱਕ ਵਾਰ ਫਿਰ ਸ਼ਨੀਵਾਰ ਨੂੰ ਰਾਜ ਭਵਨ ਪਹੁੰਚੇ। ਉਨ੍ਹਾਂ ਨੇ ਰਾਜਪਾਲ ਕਲਰਾਜ ਮਿਸ਼੍ਰ ਨਾਲ ਮੁਲਾਕਾਤ ਕੀਤੀ ਤੇ ਬਹੁਮਤ ਹਾਸਲ ਕਰਨ ਦਾ ਦਾਅਵਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਜਪਾਲ ਕਲਰਾਜ ਮਿਸ਼ਰਾ ਨੂੰ 102 ਵਿਧਾਇਕਾਂ ਦੀ ਸੂਚੀ ਵੀ ਸੌਂਪੀ ਹੈ। ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਅਸੈਂਬਲੀ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਸਕਦਾ ਹੈ।