ETV Bharat / bharat

ਰਾਜਸਥਾਨ: ਕਾਂਗਰਸ ਵਿਧਾਇਕ ਦਲ ਦੀ ਬੈਠਕ ਜਾਰੀ, ਗਹਿਲੋਤ ਸਰਕਾਰ ਸਣੇ 19 ਵਿਧਾਇਕਾਂ ਖਿਲਾਫ ਹੋਵੇਗੀ ਕਾਰਵਾਈ - ਰਣਦੀਪ ਸੁਰਜੇਵਾਲਾ

ਰਾਜਸਥਾਨ ਦੀ ਕਾਂਗਰਸ ਸਰਕਾਰ 'ਤੇ ਆਇਆ ਸੰਕਟ ਫਿਲਹਾਲ ਅਜੇ ਤੱਕ ਟਲਿਆ ਨਹੀਂ ਗਿਆ ਹੈ। ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ ਮੁੱਖ ਮੰਤਰੀ ਗਹਿਲੋਤ ਅਤੇ ਸਚਿਨ ਪਾਇਲਟ ਸਣੇ 19 ਵਿਧਾਇਕ ਗੈਰ-ਮੌਜੂਦ ਰਹੇ। ਹੁਣ ਇਹ ਕਿਆਸ ਲਾਏ ਜਾ ਰਹੇ ਹਨ ਪਾਰਟੀ ਵੱਲੋਂ ਸਚਿਨ ਪਾਇਲਟ ਸਣੇ ਗੈਰ ਹਾਜ਼ਰ ਰਹੇ 19 ਵਿਧਾਇਕਾਂ ਖਿਲਾਫ ਅਨੁਸ਼ਾਸਨਹੀਣਤਾ ਦੇ ਨੋਟਿਸ ਜਾਰੀ ਕੀਤੇ ਜਾਣਗੇ।

ਗਹਿਲੋਤ ਸਰਕਾਰ ਸਣੇ 19 ਵਿਧਾਇਕਾਂ ਖਿਲਾਫ ਹੋਵੇਗੀ ਕਾਰਵਾਈ

author img

By

Published : Jul 14, 2020, 9:08 AM IST

Updated : Jul 14, 2020, 1:25 PM IST

ਜੈਪੁਰ : ਰਾਜਸਥਾਨ ਵਿੱਚ ਜਾਰੀ ਸਿਆਸੀ ਸੰਕਟ ਵਿਚਾਲੇ ਅੱਜ ਮੁੜ ਤੋਂ ਸਵੇਰੇ 10 ਵਜੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਕੀਤੀ ਗਈ। ਲਗਾਤਾਰ ਢੇਡ ਘੰਟੇ ਤੱਕ ਚੱਲੀ ਇਸ ਬੈਠਕ ਵਿੱਚ ਗਹਿਲੋਤ ਅਤੇ ਸਚਿਨ ਪਾਇਲਟ ਸਣੇ 19 ਵਿਧਾਇਕ ਗੈਰ-ਮੌਜੂਦ ਰਹੇ। ਹੁਣ ਇਹ ਕਿਆਸ ਲਾਏ ਜਾ ਰਹੇ ਹਨ ਪਾਰਟੀ ਵੱਲੋਂ ਸਚਿਨ ਪਾਇਲਟ ਸਣੇ ਗੈਰ ਹਾਜ਼ਰ ਰਹੇ 19 ਵਿਧਾਇਕਾਂ ਖਿਲਾਫ ਅਨੁਸ਼ਾਸਨਹੀਣਤਾ ਦੇ ਨੋਟਿਸ ਜਾਰੀ ਕੀਤੇ ਜਾਣਗੇ।

ਜਾਣਕਾਰੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਰਾਤ ਨੂੰ ਨਾਲ ਸਾਂਝੀ ਕੀਤੀ।

ਪਾਰਟੀ ਦੇ ਦਿੱਗਜ ਨੇਤਾ ਅਵਿਨਾਸ਼ ਪਾਂਡੇ, ਅਜੈ ਮਾਕਨ, ਰਣਦੀਪ ਸੁਰਜੇਵਾਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੰਗਲਵਾਲ ਸਵੇਰੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਦੁਬਾਰਾ ਬੁਲਾ ਲਈ ਗਈ ਹੈ। ਇਹ ਮੀਟਿੰਗ ਹੋਟਲ ਫੇਅਰਮਾਉਂਟ ਵਿਖੇ ਹੋਵੇਗੀ।

ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਡਿਪਟੀ ਸੀਐਮ ਸਚਿਨ ਪਾਇਲਟ ਸਣੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਸ ਬਾਰੇ ਫੋਨ ਰਾਹੀਂ ਅਤੇ ਲਿਖਤੀ ਤੌਰ 'ਤੇ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਹੈ।

ਇਸ ਦੌਰਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਰਾਜਸਥਾਨ ਵਿੱਚ ਕਾਂਗਰਸ ਅਤੇ ਹੋਰਨਾਂ ਵਧੇਰੇ ਵਿਧਾਇਕਾਂ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਪੱਤਰ ਲਿਖ ਕੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਧਾਇਕ ਸੋਮਵਾਰ ਨੂੰ ਬੈਠਕ 'ਚ ਨਹੀਂ ਆ ਸਕੇ, ਉਨ੍ਹਾਂ ਨੂੰ ਮੰਗਲਵਾਰ ਸਵੇਰੇ 10 ਵਜੇ ਹੋਣ ਵਾਲੀ ਵਿਧਾਇਕ ਦਲ ਦੀ ਬੈਠਕ 'ਚ ਪਹੁੰਚਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਵਿਧਾਇਕ ਦਿੱਲੀ ਜਾਂ ਮਨੇਸਰ ਦੇ ਹੋਟਲ ਵਿੱਚ ਮੌਜੂਦ ਹਨ, ਉਹ ਵੀ ਸਵੇਰੇ 10 ਵਜੇ ਪਾਰਟੀ ਦੀ ਵਿਸ਼ੇਸ਼ ਬੈਠਕ ਵਿੱਚ ਪੁੱਜਣ। ਭਾਵੇਂ ਇਨ੍ਹਾਂ 'ਚ ਉਪ ਮੁੱਖ ਮੰਤਰੀ ਸਚਿਨ ਪਾਇਲਟ ਜਾਂ ਕੋਈ ਹੋਰ। ਉਨ੍ਹਾਂ ਕਿਹਾ ਕਿ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਨਤਾ ਦੀ ਸੇਵਾ ਵਿੱਚ ਸਾਥ ਦੇਣ। ਉਨ੍ਹਾਂ ਨੇ ਸਾਫ ਤੌਰ 'ਤੇ ਕਿਹਾ ਕਿ ਫਿਲਹਾਲ ਮੌਜੂਦਾ ਸਰਕਾਰ ਉੱਤੇ ਕੋਈ ਸੰਕਟ ਨਹੀਂ ਹੈ।

ਸੁਰਜੇਵਾਲਾ ਨੇ ਆਖਿਆ ਕਿ ਜੇਕਰ ਕਿਸੇ ਨੂੰ ਕੋਈ ਮੁਸ਼ਕਲਾਂ ਜਾਂ ਆਪਸੀ ਮਤਭੇਦ ਹਨ ਤਾਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ ਹਨ। ਉਹ ਆਪਣੇ ਮਤਭੇਦ ਉਨ੍ਹਾਂ ਦੇ ਸਾਹਮਣੇ ਰੱਖ ਸਕਦੇ ਹਨ। ਇਹ ਸਪੱਸ਼ਟ ਹੈ ਕਿ ਕਾਂਗਰਸ ਪਾਰਟੀ ਸਚਿਨ ਪਾਇਲਟ ਨਾਲ ਸਮਝੌਤੇ 'ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮੰਗਲਵਾਰ ਸਵੇਰੇ ਮੁੜ ਤੋਂ ਵਿਧਾਇਕ ਦਲ ਦੀ ਬੈਠਕ ਸੱਦਣਾ ਇਸ ਦਾ ਸੰਕੇਤ ਹੈ।

Last Updated : Jul 14, 2020, 1:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.