ਨਵੀਂ ਦਿੱਲੀ: ਰੇਲਵੇ ਨੇ ਤਾਲਾਬੰਦੀ ਕਾਰਨ ਫਸੇ ਪਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਢਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਸਨਿੱਚਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪਿਛਲੇ ਚਾਰ ਦਿਨਾਂ ਵਿੱਚ ਰੋਜ਼ਾਨਾ 260 'ਮਜ਼ਦੂਰ ਵਿਸ਼ੇਸ਼ ਟ੍ਰੇਨ’ ਚਲਾਈਆਂ ਗਈਆਂ ਅਤੇ ਰੋਜ਼ਾਨਾ ਤਿੰਨ ਲੱਖ ਯਾਤਰੀਆਂ ਨੂੰ ਮੰਜ਼ਿਲ ਤੱਕ ਪਹੁੰਚਾਇਆ ਗਿਆ।
ਉਨ੍ਹਾਂ ਕਿਹਾ ਕਿ ਹੁਣ ਤੱਕ ਵੱਖ-ਵੱਖ ਰਾਜਾਂ ਵਿੱਚ 2600 ਤੋਂ ਵੱਧ ਮਜ਼ਦੂਰ ਰੇਲ ਗੱਡੀਆਂ ਚਲਾਈਆਂ ਜਾ ਚੁੱਕੀਆਂ ਹਨ ਅਤੇ 26 ਲੱਖ ਤੋਂ ਵੱਧ ਯਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਾਇਆ ਜਾ ਚੁੱਕਾ ਹੈ। ਇਨ੍ਹਾਂ ਰੇਲ ਗੱਡੀਆਂ ਵਿੱਚੋਂ 80 ਫੀਸਦੀ ਯੂਪੀ ਅਤੇ ਬਿਹਾਰ ਲਈ ਹਨ।
ਰੇਲਵੇ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਅਗਲੇ 10 ਦਿਨਾਂ ਵਿੱਚ 2,600 ਰੇਲ ਗੱਡੀਆਂ ਦਾ ਸ਼ੈਡਿਊਲ ਤੈਅ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 36 ਲੱਖ ਪਰਵਾਸੀ ਵਿਸ਼ੇਸ਼ ਲੇਬਰ ਟ੍ਰੇਨਾਂ ਰਾਹੀਂ ਯਾਤਰਾ ਕਰਨਗੇ।
ਉਨ੍ਹਾਂ ਕਿਹਾ ਕਿ ਸਧਾਰਣਤਾ ਨੂੰ ਬਹਾਲ ਕਰਨ ਲਈ ਰੇਲਵੇ ਮੰਤਰਾਲੇ ਵੱਲੋਂ 1 ਜੂਨ ਤੋਂ 200 ਮੇਲ ਐਕਸਪ੍ਰੈਸ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਵਿਨੋਦ ਯਾਦਵ ਨੇ ਕਿਹਾ ਕਿ ਅਸੀਂ 5,000 ਕੋਚਾਂ ਨੂੰ ਕੋਵਿਡ-19 ਕੇਅਰ ਸੈਂਟਰਾਂ ਵਜੋਂ ਬਦਲਿਆ ਜਿਸ ਵਿੱਚ 80,000 ਬੈੱਡ ਸਨ।
ਇਨ੍ਹਾਂ ਕੋਚਾਂ ਵਿੱਚੋਂ 50 ਫੀਸਦੀ ਲੇਬਰ ਸਪੈਸ਼ਲ ਟ੍ਰੇਨਾਂ ਲਈ ਵਰਤੇ ਗਏ ਹਨ। ਜੇ ਲੋੜ ਪਈ ਤਾਂ ਕੋਵਿਡ -19 ਦੇਖਭਾਲ ਲਈ ਵਰਤੀ ਜਾ ਸਕਦੀ ਹੈ।