ਨਵੀਂ ਦਿੱਲੀ: ਭਾਰਤੀ ਰੇਲਵੇ ਨੇ 30 ਜੂਨ ਤੱਕ ਰੱਦ ਕੀਤੀਆਂ ਗੱਡੀਆਂ ਦਾ ਕਿਰਾਇਆ ਵਾਪਸ ਕਰਨ ਤੋਂ ਬਾਅਦ ਹੁਣ 1 ਜੁਲਾਈ ਤੋਂ 12 ਅਗਸਤ ਤੱਕ ਰੱਦ ਹੋਈਆਂ ਰੇਲ ਗੱਡੀਆਂ ਦਾ ਕਿਰਾਇਆ ਵਾਪਸ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਰੇਲ ਮੰਤਰਾਲਾ ਜੁਲਾਈ ਮਹੀਨੇ ਦੀ ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ ਹੋਰ ਵਿਸ਼ੇਸ਼ ਯਾਤਰੀ ਗੱਡੀਆਂ ਚਲਾਉਣ ਦਾ ਫ਼ੈਸਲਾ ਲੈ ਸਕਦਾ ਹੈ।
ਰੇਲਵੇ ਮੰਤਰਾਲੇ ਦੇ ਬੁਲਾਰੇ ਡੀ. ਜੇ ਨਰੇਨ ਨੇ ਕਿਹਾ ਕਿ ਰੇਲਵੇ ਭਵਿੱਖ ਵਿੱਚ ਹਾਲਾਤਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਨਿਰਧਾਰਿਤ ਸਮਾਂ ਸਾਰਣੀ ਮੁਤਾਬਕ ਰੇਲ ਗੱਡੀਆਂ ਚਲਾਉਣ ਬਾਰੇ ਫ਼ੈਸਲਾ ਲਵੇਗਾ।
ਜ਼ਿਕਰਯੋਗ ਹੈ ਕਿ ਦੇਸ਼ ਭਰ ਵਿੱਚ ਲੌਕਡਾਊਨ ਹੋਣ ਤੋਂ ਬਾਅਦ ਨਿਰਧਾਰਿਤ ਸਮਾਂ ਸਾਰਣੀ ਮੁਤਾਬਕ ਰੇਲ ਗੱਡੀਆਂ ਦੀ ਅਵਾਜਾਈ ਬੰਦ ਕਰ ਦਿੱਤੀ ਗਈ ਹੈ। ਬਾਅਦ ਵਿੱਚ ਇਨ੍ਹਾਂ ਗੱਡੀਆਂ ਦੀਆਂ ਟਿਕਟਾਂ ਦੀ ਬੂਕਿੰਗ ਵੀ 14 ਅਪ੍ਰੈਲ ਤੋਂ ਬੰਦ ਕਰ ਦਿੱਤੀ ਗਈ ਸੀ। ਪਰ 120 ਦਿਨ ਦੀ ਅਡਵਾਂਸ ਬੁਕਿੰਗ ਸੁਵਿਧਾ ਦੇ ਫ਼ਲਸਰੂਪ 12 ਅਗਸਤ ਤੱਕ ਦੀਆਂ ਗੱਡੀਆਂ ਦੀ ਬੂਕਿੰਗ ਬੰਦ ਹੋ ਚੁੱਕੀ ਸੀ। ਇਸ ਤੋਂ ਪਹਿਲਾਂ ਰੇਲਵੇ ਨੇ 30 ਜੂਨ ਤੱਕ ਦੀਆਂ ਨਿਰਧਾਰਿਤ ਗੱਡੀਆਂ ਦੀ ਆਵਾਜਾਈ ਰੱਦ ਕਰ, ਟਿਕਟ ਧਾਰਕਾਂ ਦਾ ਕਿਰਾਇਆ ਵਾਪਸ ਕੀਤਾ ਸੀ।
ਇਹ ਵੀ ਪੜੋ: ਮੁੱਖ ਮੰਤਰੀ ਨੇ ਵੀਡੀਓ ਕਾਲ ਰਾਹੀਂ ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਵੰਡਾਇਆ ਦੁੱਖ
ਰੇਲਵੇ ਨੇ ਹੁਣ ਤੱਕ ਬਾਕੀ 1 ਜੁਲਾਈ ਤੋਂ 12 ਅਗਸਤ ਤੱਕ ਦੀਆਂ ਨਿਰਧਾਰਿਤ ਗੱਡੀਆਂ ਦਾ ਕਿਰਾਇਆ ਵਾਪਸ ਦੇਣ ਦਾ ਫ਼ੈਸਲਾ ਕੀਤਾ ਹੈ। ਰੇਲਵੇ ਮੰਤਰਾਲੇ ਨੇ ਦੱਸਿਆ ਕਿ ਪੁਰਾਣੀ ਸਮਾਂ ਸਾਰਣੀ ਮੁਤਾਬਕ ਨਿਰਧਾਰਿਤ ਗੱਡੀਆਂ ਨੂੰ ਕੋਵਿਡ-19 ਕਾਰਨ ਚਲਾਉਣਾ ਸਭੰਵ ਨਹੀਂ ਹੈ। ਇਸ ਲਈ ਇਨ੍ਹਾਂ ਨਿਰਧਾਰਿਤ ਗੱਡੀਆਂ ਦੀ 14 ਅਪ੍ਰੈਲ ਤੋਂ ਪਹਿਲਾਂ ਦੀ ਬੁਕਿੰਗ ਰੱਦ ਕਰ ਯਾਤਰੀਆਂ ਨੂੰ ਪੈਸੇ ਵਾਪਸ ਕੀਤੇ ਜਾ ਰਹੇ ਹਨ।