ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਰੇਲਵੇ ਨੇ ਕੋਰੋਨਾ ਦੇ ਮਰੀਜ਼ਾਂ ਨੂੰ ਭਰਤੀ ਕਰਵਾਉਣ ਲਈ ਕੁੱਲ 503 ਕੋਵਿਡ ਕੋਚ ਦਿੱਲੀ ਸਰਕਾਰ ਨੂੰ ਸੌਂਪੇ ਹਨ। ਰੇਲਵੇ ਨੇ ਇਨ੍ਹਾਂ ਕੋਚਾਂ ਵਿਚ ਐਮਰਜੈਂਸੀ ਅਲਾਰਮ ਸਿਸਟਮ ਲਗਾਇਆ ਹੈ, ਜੋ ਸ਼ਕੂਰ ਬਸਤੀ ਖੇਤਰ ਵਿਚ ਖੜ੍ਹੇ ਕੀਤੇ ਗਏ ਹਨ। ਇਨ੍ਹਾਂ ਦੀ ਮਦਦ ਨਾਲ ਇਸ ਵਿਚ ਮੌਜੂਦ ਮਰੀਜ਼ ਇਕ ਬਟਨ ਰਾਹੀਂ ਡਾਕਟਰ ਨੂੰ ਬੁਲਾ ਸਕਣਗੇ।
ਰੇਲਵੇ ਇੰਜੀਨੀਅਰਾਂ ਨੇ ਹਰ ਕੋਵਿਡ ਕੋਚ ਵਿਚ ਇਹ ਅਲਾਰਮ ਸਿਸਟਮ ਲਗਾਇਆ ਹੋਇਆ ਹੈ। ਹਰੇਕ ਕੋਚ ਦੇ ਬਾਹਰ ਇੱਕ ਡਿਸਪਲੇਅ ਬੋਰਡ ਸਥਾਪਤ ਕੀਤਾ ਗਿਆ ਹੈ, ਜਿਸ ਵਿੱਚ ਅਲਾਰਮ ਦੀ ਹਰ ਵਰਤੋਂ ਉੱਤੇ ਇੱਕ ਉੱਚੀ ਆਵਾਜ਼ ਹੋਵੇਗੀ।
ਜਿਸ ਕੋਚ ਵਿੱਚ ਇਸ ਦੀ ਵਰਕਤੋਂ ਕੀਤੀ ਜਾਂਦੀ ਹੈ ਉਸ ਦਾ ਨੰਬਰ ਡਿਸਪਲੇਅ ਉੱਤੇ ਫਲੈਸ਼ ਹੋਵੇਗਾ। ਇਸ ਦੇ ਨਾਲ ਹੀ ਡਾਕਟਰਾਂ ਦੇ ਕੋਚ ਵਿੱਚ ਲੱਗੇ ਡਿਸਪਲੇਅ ਉੱਤੇ ਇਹ ਡਿਸਪਲੇਅ ਲਗਾਈ ਗਈ ਹੈ। ਇਸ ਡਿਸਪਲੇਅ 'ਤੇ ਵੀ ਇਹ ਨੰਬਰ ਫਲੈਸ਼ ਹੋਵੇਗਾ ਤੇ ਡਾਕਟਰ ਮਰੀਜ਼ ਤੱਕ ਪਹੁੰਚ ਸਕਣਗੇ।
ਰੇਲਵੇ ਨਿਭਾ ਰਿਹਾ ਹੈ ਜਿੰਮੇਵਾਰੀ
ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਰਾਜੀਵ ਚੌਧਰੀ ਨੇ ਦੱਸਿਆ ਕਿ ਸ਼ਕੂਰ ਕਲੋਨੀ ਵਿਖੇ ਖੜ੍ਹੇ ਰੇਲਵੇ ਦੇ ਇਨ੍ਹਾਂ ਕੋਚਾਂ ਵਿੱਚ ਮਰੀਜ਼ਾਂ ਦੇ ਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਜਿਹੀ ਸਥਿਤੀ ਵਿੱਚ, ਰੇਲਵੇ ਇੱਥੇ ਸਹੂਲਤਾਂ ਲਈ ਸਾਰੇ ਯਤਨ ਕਰ ਰਿਹਾ ਹੈ। ਰੇਲਵੇ ਸਫਾਈ, ਭੋਜਨ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਵਧੀਆ ਢੰਗ ਨਾਲ ਨਿਭਾ ਰਿਹਾ ਹੈ।