ETV Bharat / bharat

ਰੇਲਵੇ ਵੱਲੋਂ 30 ਜੂਨ ਤੱਕ ਬੁੱਕ ਕੀਤੀਆਂ ਟ੍ਰੇਨ ਟਿਕਟਾਂ ਰੱਦ - 30 ਜੂਨ ਤੱਕ ਬੁੱਕ ਕੀਤੀਆਂ ਟ੍ਰੇਨ ਟਿਕਟਾਂ ਰੱਦ

ਭਾਰਤੀ ਰੇਲਵੇ ਨੇ ਬੁੱਧਵਾਰ ਨੂੰ 30 ਜੂਨ ਤੱਕ ਨਿਯਮਤ ਤੌਰ 'ਤੇ ਨਿਰਧਾਰਤ ਸਾਰੀਆਂ ਰੇਲ ਟਿਕਟਾਂ ਦੀ ਬੁਕਿੰਗ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ।

ਰੇਲਵੇ ਵੱਲੋਂ 30 ਜੂਨ ਤੱਕ ਬੁੱਕ ਕੀਤੀਆਂ ਟ੍ਰੇਨ ਟਿਕਟਾਂ ਰੱਦ
Railways cancels all train tickets booked earlier till June 30
author img

By

Published : May 14, 2020, 12:10 PM IST

ਨਵੀਂ ਦਿੱਲੀ: ਭਾਰਤੀ ਰੇਲਵੇ ਨੇ 30 ਜੂਨ 2020 ਤੱਕ ਨਿਯਮਤ ਤੌਰ 'ਤੇ ਨਿਰਧਾਰਤ ਸਾਰੀਆਂ ਰੇਲ ਟਿਕਟਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਸਾਰੇ ਯਾਤਰੀਆਂ ਨੂੰ ਪੂਰਾ ਕਿਰਾਇਆ ਵਾਪਸ ਕਰ ਦਿੱਤਾ ਜਾਵੇਗਾ। ਰੇਲਵੇ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।

ਹਾਲਾਂਕਿ, ਰੇਲਵੇ ਨੇ ਕਿਹਾ ਕਿ ਇਸ ਸਮੇਂ ਦੌਰਾਨ, ਪ੍ਰਵਾਸੀ ਮਜ਼ਦੂਰਾਂ ਲਈ ਚਲਾਈਆਂ ਜਾ ਰਹੀਆਂ ਮਜ਼ਦੂਰ ਰੇਲ ਗੱਡੀਆਂ ਨਵੀਂ ਦਿੱਲੀ ਅਤੇ ਵੱਡੇ ਸਟੇਸ਼ਨਾਂ ਵਿਚਾਲੇ ਚੱਲਣ ਵਾਲੀਆਂ 15 ਵਿਸ਼ੇਸ਼ ਰੇਲ ਗੱਡੀਆਂ ਦਾ ਸੰਚਾਲਨ ਜਾਰੀ ਰਹੇਗਾ।

ਫਸੇ ਲੋਕਾਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਤੋਂ ਬਾਅਦ, ਭਾਰਤੀ ਰੇਲਵੇ ਨੇ ਬੁੱਧਵਾਰ ਨੂੰ 30 ਜੂਨ ਤੱਕ ਯਾਤਰਾਵਾਂ ਲਈ ਪਹਿਲਾਂ ਦੀਆਂ ਬੁੱਕ ਕੀਤੀਆਂ ਸਾਰੀਆਂ ਰੇਲ ਟਿਕਟਾਂ ਰੱਦ ਕਰਨ ਦਾ ਐਲਾਨ ਕੀਤਾ।

ਰੇਲਵੇ ਕੋਈ ਆਰਏਸੀ ਟਿਕਟ ਜਾਰੀ ਨਹੀਂ ਕਰੇਗਾ, ਜਦ ਕਿ ਇਹ 22 ਮਈ ਤੋਂ ਇੰਤਜ਼ਾਰ ਸੂਚੀ ਜਾਰੀ ਕਰਨਾ ਆਰੰਭ ਕਰੇਗਾ, ਕਿਉਂਕਿ ਕੁਝ ਯਾਤਰੀ ਆਖਰੀ ਸਮੇਂ 'ਤੇ ਉਨ੍ਹਾਂ ਦੀਆਂ ਟਿਕਟਾਂ ਨੂੰ ਰੱਦ ਕਰ ਰਹੇ ਹਨ।

ਖਾਸ ਤੌਰ ਉੱਤੇ, ਯਾਤਰੀ 22 ਮਈ ਤੋਂ ਵਿਸ਼ੇਸ਼ ਟ੍ਰੇਨਾਂ ਲਈ ਟਿਕਟਾਂ ਪ੍ਰਾਪਤ ਕਰ ਸਕਣਗੇ ਅਤੇ ਇਸ ਦੀ ਬੁਕਿੰਗ 15 ਮਈ ਤੋਂ ਸ਼ੁਰੂ ਹੋਵੇਗੀ। ਇਸ ਵਿੱਚ ਸੂਚੀ ਦਾ ਦਾਇਰਾ ਸੀਮਤ ਰਹੇਗਾ ਅਤੇ ਪੀਆਰਐਸ ਕਾਊਂਟਰ ਰਾਹੀਂ ਟਿਕਟ ਰੱਦ ਕਰਨ ਦੀ ਸਮਾਂ ਸੀਮਾ 280 ਦਿਨਾਂ ਲਈ ਵਧਾ ਦਿੱਤੀ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.