ETV Bharat / bharat

ਰਾਹੁਲ ਗਾਂਧੀ ਨੇ ਵੀਡੀਓ ਜਾਰੀ ਕਰ ਕਿਹਾ, 'ਮੋਦੀ ਸਰਕਾਰ ਦੀ ਆਰਥਿਕ ਤੇ ਵਿਦੇਸ਼ ਨੀਤੀ ਰਹੀ ਅਸਫਲ'

author img

By

Published : Jul 17, 2020, 5:31 PM IST

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇੱਕ ਵੀਡੀਓ ਸਾਂਝਾ ਕਰਦਿਆਂ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਰਕਾਰ ਦੀ ਆਰਥਿਕ ਅਤੇ ਕੌਮਾਂਤਰੀ ਨੀਤੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਗੁਆਂਢੀ ਦੇਸ਼ਾਂ ਨਾਲ ਸਬੰਧ ਸਥਾਪਤ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ।

ਰਾਹੁਲ ਗਾਂਧੀ ਨੇ ਵੀਡੀਓ ਜਾਰੀ ਕਰ ਕਿਹਾ, 'ਮੋਦੀ ਸਰਕਾਰ ਦੀ ਆਰਥਿਕ ਤੇ ਵਿਦੇਸ਼ ਨੀਤੀ ਰਹੀ ਅਸਫਲ'
ਰਾਹੁਲ ਗਾਂਧੀ ਨੇ ਵੀਡੀਓ ਜਾਰੀ ਕਰ ਕਿਹਾ, 'ਮੋਦੀ ਸਰਕਾਰ ਦੀ ਆਰਥਿਕ ਤੇ ਵਿਦੇਸ਼ ਨੀਤੀ ਰਹੀ ਅਸਫਲ'

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਭਾਰਤ-ਚੀਨ ਸਰਹੱਦੀ ਵਿਵਾਦ ਬਾਰੇ ਇੱਕ ਵੀਡੀਓ ਨੂੰ ਸਾਂਝਾ ਕੀਤਾ। ਇਸ ਵੀਡੀਓ ਵਿੱਚ ਉਨ੍ਹਾਂ ਨੇ ਕੌਮਾਂਤਰੀ ਸੰਬੰਧਾਂ ਤੇ ਅਰਥ ਵਿਵਸਥਾ ਵਰਗੇ ਮੁੱਦਿਆਂ 'ਤੇ ਵਿਚਾਰ ਚਰਚਾ ਦੌਰਾਨ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਇਸ ਦੌਰਾਨ ਰਾਹੁਲ ਗਾਂਧੀ ਨੇ ਉਨ੍ਹਾਂ ਕਾਰਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਕਾਰਨ ਚੀਨ ਨੇ ਭਾਰਤ ਵਿਰੁੱਧ ਹਮਲਾਵਰ ਰੁਖ ਅਪਣਾਇਆ ਸੀ।

ਇਹ ਵੀਡੀਓ ਭਾਜਪਾ ਵਿਰੁੱਧ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਲੜੀ ‘ਜਨ ਕੀ ਬਾਤ’ ਦਾ ਪਹਿਲਾ ਐਪੀਸੋਡ ਹੈ। ਇਸ ਲੜੀ 'ਚ ਰਾਹੁਲ ਗਾਂਧੀ ਦੇਸ਼ ਦੇ ਵੱਖ-ਵੱਖ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕਰਨਗੇ।

ਵੀਡੀਓ ਵਿੱਚ ਕਾਂਗਰਸੀ ਆਗੂ ਨੇ ਪੁੱਛਿਆ, "ਭਾਰਤ ਦੀ ਸਥਿਤੀ ਬਾਰੇ ਅਜਿਹਾ ਕੀ ਹੈ ਜਿਨ੍ਹੇ ਚੀਨ ਨੂੰ ਇਨ੍ਹਾਂ ਹਮਲਾਵਰ ਬਣਾ ਦਿੱਤਾ? ਅਜਿਹਾ ਕੀ ਹੋਇਆ, ਜਿਸ ਨੇ ਚੀਨ ਨੂੰ ਭਾਰਤ ਵਰਗੇ ਦੇਸ਼ ਵਿਰੁੱਧ ਅਜਿਹਾ ਹਮਲਾਵਰ ਰੁਖ ਅਪਣਾਉਣ ਦੀ ਇਜ਼ਾਜਤ ਦਿੱਤੀ ਹੈ?"

ਉਨ੍ਹਾਂ ਕਿਹਾ ਕਿ ਇੱਕ ਦੇਸ਼ ਆਪਣੇ ਵਿਦੇਸ਼ੀ ਸੰਬੰਧਾਂ, ਆਪਣੀ ਆਰਥਿਕਤਾ, ਗੁਆਂਢੀਆਂ ਅਤੇ ਲੋਕਾਂ ਦੀ ਭਾਵਨਾ ਨਾਲ ਸੁਰੱਖਿਅਤ ਹੁੰਦਾ ਹੈ। ਪਿਛਲੇ 6 ਸਾਲਾਂ ਵਿੱਚ ਭਾਰਤ ਇਨ੍ਹਾਂ ਸਾਰੇ ਖੇਤਰਾਂ ਵਿੱਚ ਅਸਫਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਤੋਂ ਪਹਿਲਾਂ ਭਾਰਤ, ਸੰਯੁਕਤ ਰਾਜ ਅਤੇ ਰੂਸ ਨਾਲ ਰਣਨੀਤਕ ਸਾਂਝੇਦਾਰੀ ਸਾਂਝਾ ਕਰਦਾ ਹੈ, ਜੋ ਹੁਣ ਲੈਣ-ਦੇਣ ਵਾਲੇ ਰਿਸ਼ਤੇ ਬਣ ਗਏ ਹਨ।

ਕਾਂਗਰਸ ਆਗੂ ਨੇ ਇਹ ਵੀ ਦੋਸ਼ ਲਾਇਆ ਕਿ ਭਾਰਤ ਨੇ ਹੁਣ ਯੂਰਪ ਨਾਲ ਵੀ ਆਪਣੇ ਰਿਸ਼ਤੇ ਵਿਗਾੜ ਲਏ ਹਨ। ਇਸ ਤੋਂ ਪਹਿਲਾਂ, ਪਾਕਿਸਤਾਨ ਨੂੰ ਛੱਡ ਕੇ ਨੇਪਾਲ, ਭੂਟਾਨ, ਸ਼੍ਰੀ ਲੰਕਾ ਅਤੇ ਹੋਰ ਬਾਕੀ ਗੁਆਂਢੀ ਦੇਸ਼ ਸਾਡੇ ਦੋਸਤ ਸਨ ਤੇ ਭਾਰਤ ਨਾਲ ਮਿਲ ਕੇ ਕੰਮ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਅੱਜ ਨੇਪਾਲ ਸਾਡੇ ਤੋਂ ਨਾਰਾਜ਼ ਹੈ, ਜੇ ਤੁਸੀਂ ਨੇਪਾਲ ਜਾਂਦੇ ਹੋ ਅਤੇ ਨੇਪਾਲੀ ਲੋਕਾਂ ਨਾਲ ਗੱਲ ਕਰਦੇ ਹੋ ਤਾਂ ਉਹ ਨਾਰਾਜ਼ਗੀ ਜ਼ਾਹਰ ਕਰਦੇ ਹਨ। ਸ੍ਰੀਲੰਕਾ ਨੇ ਚੀਨ ਨੂੰ ਇੱਕ ਬੰਦਰਗਾਹ ਦਿੱਤੀ ਹੈ, ਜਦਕਿ ਮਾਲਦੀਵ ਅਤੇ ਭੂਟਾਨ ਵੀ ਪਰੇਸ਼ਾਨ ਹਨ। ਅਸੀਂ ਆਪਣੇ ਵਿਦੇਸ਼ੀ ਸਹਿਯੋਗੀ ਅਤੇ ਆਪਣੇ ਗੁਆਂਢੀਆਂ ਨੂੰ ਪਰੇਸ਼ਾਨ ਕਰ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.