ਨਵੀਂ ਦਿੱਲੀ: ਰਾਹੁਲ ਗਾਂਧੀ ਨੇ ਆਪਣੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਸਮੀ ਤੌਰ 'ਤੇ ਐਲਾਨ ਕਰ ਦਿੱਤਾ ਹੈ। ਰਾਹੁਲ ਦੇ ਫ਼ੈਸਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਰਾਹੁਲ ਗਾਂਧੀ ਦਾ ਅਹੁਦਾ ਛੱਡਣਾ ਬਹੁਤ ਹੀ ਮੰਦਭਾਗਾ ਹੈ।
-
After unfortunate decision of @RahulGandhi to quit, hope to see another dynamic youth leader as @INCIndia president to galvanise party. Urge CWC to take note of young India’s need for a young leader, aligned to aspirations of its large youth population & with grassroots connect.
— Capt.Amarinder Singh (@capt_amarinder) July 6, 2019 " class="align-text-top noRightClick twitterSection" data="
">After unfortunate decision of @RahulGandhi to quit, hope to see another dynamic youth leader as @INCIndia president to galvanise party. Urge CWC to take note of young India’s need for a young leader, aligned to aspirations of its large youth population & with grassroots connect.
— Capt.Amarinder Singh (@capt_amarinder) July 6, 2019After unfortunate decision of @RahulGandhi to quit, hope to see another dynamic youth leader as @INCIndia president to galvanise party. Urge CWC to take note of young India’s need for a young leader, aligned to aspirations of its large youth population & with grassroots connect.
— Capt.Amarinder Singh (@capt_amarinder) July 6, 2019
ਕੈਪਟਨ ਨੇ ਟਵੀਟ ਕਰਕੇ ਇੱਛਾ ਜਤਾਈ ਕਿ ਰਾਹੁਲ ਦੀ ਜਗ੍ਹਾ ਯੂਥ ਆਗੂ ਪਾਰਟੀ ਦੀ ਕਮਾਨ ਸਾਂਭੇਗਾ। ਕਾਂਗਰਸ ਦੀ ਵਰਕਿੰਗ ਪਾਰਟੀ ਤੋਂ ਗੁਜਾਰਿਸ਼ ਹੈ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਯੂਥ ਇੰਡੀਆ ਨੂੰ ਯੂਥ ਆਗੂ ਚਾਹੀਦਾ ਹੈ। ਇਸ ਦੀ ਵਜ੍ਹਾ ਨੌਜਵਾਨ ਪੀੜ੍ਹੀ ਦੀ ਇੱਛਾਵਾਂ ਤੇ ਜ਼ਮੀਨੀ ਪੱਧਰ ਨਾਲ ਜੁੜੀ ਹੋਈ ਹੈ।
ਦੱਸ ਦਈਏ, ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ 'ਚ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਪਾਰਟੀ ਦੇ ਭਵਿੱਖ ਦੇ ਵਿਕਾਸ ਲਈ ਅਸਤੀਫ਼ਾ ਦੇਣਾ ਜ਼ਰੂਰੀ ਹੈ। ਰਾਹੁਲ ਗਾਂਧੀ ਨੇ ਆਪਣੇ ਟਵੀਟਰ ਅਕਾਉਂਟ 'ਤੇ ਇੱਕ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੀਆਂ ਗੱਲਾਂ ਰੱਖੀਆਂ ਹਨ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ 25 ਮਈ ਨੂੰ ਹੋਈ ਕਾਰਜ ਕਮੇਟੀ ਦੀ ਬੈਠਕ ਵਿੱਚ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ।