ETV Bharat / bharat

CWC ਨੇ ਰਾਹੁਲ ਗਾਂਧੀ ਦਾ ਅਸਤੀਫ਼ਾ ਕੀਤਾ ਨਾ-ਮਨਜ਼ੂਰ - ਨਵੀਂ ਦਿੱਲੀ

ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਅੱਜ ਕਾਂਗਰਸ ਦੀ ਕਾਰਜਕਾਰੀ ਕਮੇਟੀ CWC ਦੀ ਚੱਲ ਰਹੀ ਬੈਠਕ 3 ਵਜੇ ਖ਼ਤਮ ਹੋ ਚੁੱਕੀ ਹੈ। ਬੈਠਕ ਵਿੱਚ ਯੂਪੀਏ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਮਹਾ ਸਕੱਤਰ ਪ੍ਰਿਅੰਕਾ ਗਾਂਧੀ, ਮਨਮੋਹਨ ਸਿੰਘ, ਮਲਿੱਕਾ ਅਰਜੁਨ ਖੜਗੇ, ਪੀ ਚਿੰਦਬਰਮ ਸਣੇ ਕਈ ਸੀਨੀਅਰ ਨੇਤਾ ਮੌਜੂਦ ਰਹੇ।

CWC meeting Finished
author img

By

Published : May 25, 2019, 5:44 PM IST

Updated : May 25, 2019, 7:16 PM IST

ਨਵੀਂ ਦਿੱਲੀ : ਅੱਜ ਕਾਂਗਰਸ ਪਾਰਟੀ ਦੀ ਕਾਰਜਕਾਰੀ ਕਮੇਟੀ ਦੀ ਬੈਠਕ ਹੋਈ। ਇਸ ਬੈਠਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਵੱਡੇ ਆਗੂਆਂ ਨੇ ਹਿੱਸਾ ਲਿਆ ਹੈ। ਇਸ ਤੋਂ ਪਹਿਲਾਂ ਖ਼ਬਰ ਸੀ ਕਿ ਭਾਜਪਾ ਤੋਂ ਕਰਾਰੀ ਹਾਰ ਮਿਲਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅਸਤੀਫਾ ਦਿੱਤਾ ਗਿਆ ਪਰ CWC ਨੇ ਇਸ ਨੂੰ ਨਾ ਮਨਜੂਰ ਕਰ ਦਿੱਤਾ ਸੀ।
ਕਾਂਗਰਸੀ ਆਗੂ ਰਣਦੀਪ ਸਿੰਘ ਸੂਰਜੇਵਾਲਾ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਅਸਤੀਫ਼ੇ ਦੀ ਗੱਲ ਗ਼ਲਤ ਹੈ।

ਕਾਂਗਰਸ ਪਾਰਟੀ ਨੇ ਪ੍ਰੈਸ ਕਾਨਫਰੰਸ ਕਰ ਕੇ ਬੈਠਕ ਵਿੱਚ ਹੋਈ ਚਰਚਾ ਬਾਰੇ ਜਾਣਕਾਰੀ ਦਿੱਤੀ।
ਕਾਂਗਰਸ ਪਾਰਟੀ ਵੱਲੋਂ ਇਹ ਬੈਠਕ ਲੋਕਸਭਾ ਚੋਣਾਂ ਵਿੱਚ ਹੋਈ ਹਾਰ ਦੇ ਕਾਰਨਾਂ ਦੀ ਸਮਿਖਿਆ ਕਰਨ ਲਈ ਰੱਖੀ ਗਈ ਹੈ। ਇਸ ਬੈਠਕ ਦੌਰਾਨ ਹਾਰ ਦੀ ਸਮਿਖਿਆ ਕੀਤੇ ਜਾਣ ਮਗਰੋਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਮੋਦੀ ਲਹਿਰ ਦੇ ਚਲਦੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦਾ ਲੋਕ ਸਭਾ ਚੋਣਾਂ ਵਿੱਚ ਪ੍ਰਦਰਸ਼ਨ ਖ਼ਰਾਬ ਰਿਹਾ। ਇਸ ਕਾਰਨ ਕਾਂਗਰਸ ਪਾਰਟੀ ਨੂੰ 542 ਵਿੱਚੋਂ ਸਿਰਫ਼ 52 ਸੀਟਾਂ ਉੱਤੇ ਹੀ ਜਿੱਤ ਹਾਸਲ ਹੋ ਸਕੀ। ਲੋਕ ਸਭਾ ਚੋਣਾਂ ਹਾਰ ਜਾਣ ਮਗਰੋਂ ਲਗਾਤਾਰ ਪਾਰਟੀ ਦੇ ਆਗੂਆਂ ਵੱਲੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਉੱਤਰ ਪ੍ਰਦੇਸ਼ 'ਚ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜ ਬੱਬਰ ਨੇ ਅਸਤੀਫਾ ਦੇ ਦਿੱਤਾ ਹੈ।ਲਾਈਵ ਅਪਡੇਟ :CWC ਦੀ ਬੈਠਕ ਜਾਰੀ, ਇਸ ਵਿੱਚ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਗੁਲਾਮ ਨਬੀ ਆਜ਼ਾਦ ਆਦਿ ਮੌਜੂਦ ਹਨ।ਕਾਂਗਰਸ ਪਾਰਟੀ ਨੂੰ ਇਸ ਵਾਰ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੋਕਸਭਾ ਚੋਣਾਂ ਵਿੱਚ 542 ਸੀਟਾਂ ਚੋਂ ਕਾਂਗਰਸ ਨੂੰ ਸਿਰਫ਼ 52 ਸੀਟਾਂ 'ਤੇ ਸੀਟ ਮਿਲੀਆਂ ਹਨ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਹਾਰ ਦੀ ਸੌ ਫੀਸਦੀ ਦੀ ਜ਼ਿੰਮੇਵਾਰੀ ਮੇਰੀ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਵਿਚਾਰਧਾਰਾ ਦੀ ਹੈ। ਹਲਾਂਕਿ ਕੇਰਲ ਦੇ ਵਾਇਨਾਡ ਤੋਂ ਰਾਹੁਲ ਗਾਂਧੀ ਨੂੰ 431770 ਸੀਟਾਂ ਤੋਂ ਜਿੱਤ ਹਾਸਲ ਹੋਈ ਹੈ ਪਰ ਉਹ ਕਾਂਗਰਸ ਦਾ ਗੜ੍ਹ ਮੰਨੇ ਜਾਣ ਵਾਲੇ ਅਮੇਠੀ ਸ਼ਹਿਰ ਤੋਂ ਹਾਰ ਗਏ। ਇਥੇ ਭਾਜਪਾ ਆਗੂ ਸਮ੍ਰਿਤੀ ਈਰਾਨੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ।

Intro:Body:

Surat Update

Conclusion:
Last Updated : May 25, 2019, 7:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.