ਚੰਡੀਗੜ੍ਹ/ਨਵੀਂ ਦਿੱਲੀ: ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਨੈਸ਼ਨਲ ਹੈਰਾਲਡ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਹਰਿਆਣਾ 'ਚ ਕਰੀਬ 64 ਕਰੋੜ ਰੁਪਏ ਦੀ ਜਾਇਦਾਦ ਨੂੰ ਜਬਤ ਕਰ ਲਿਆ ਹੈ। ਈਡੀ ਵਲੋਂ ਜਬਤ ਕੀਤੀ ਗਈ ਇਹ ਜਾਇਦਾਦ ਨੈਸ਼ਨਲ ਹੈਰਾਲਡ ਅਤੇ ਐਸੋਸੀਏਟਿਡ ਜਰਨਲਸ ਲਿਮਟਿਡ ਨਾਲ ਸੰਬੰਧਿਤ ਹੈ।
ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਪ੍ਰੈੱਸ ਨੋਟ ਦੇ ਮੁਤਾਬਕ ਹਰਿਆਣਾ ਦੇ ਪੰਚਕੁਲਾ ਸੈਕਟਰ 6 ਦੇ ਪਲਾਟ ਨੰਬਰ ਸੀ-17 ਨੂੰ ਜ਼ਬਤ ਕਰ ਲਿਆ ਗਿਆ ਹੈ। ਈਡੀ ਦੇ ਮੁਤਾਬਕ ਹਰਿਆਣਾ ਦੇ ਪੂਰਵ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੁਆਰਾ ਐਸੋਸੀਏਟਿਡ ਜਰਨਲਸ ਲਿਮਟਿਡ ਨੂੰ ਇਹ ਜਾਇਦਾਦ ਦਿੱਤੀ ਗਈ ਸੀ।
ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਮੁਤਾਬਕ ਪੰਚਕੁਲਾ ਦੀ ਇਹ ਜਾਇਦਾਦ ਐਸੋਸੀਏਟਿਡ ਜਰਨਲਸ ਲਿਮਟਿਡ ਨੂੰ 1982 ਵਿੱਚ ਦਿੱਤੀ ਗਈ ਸੀ। ਈਡੀ ਦੇ ਮੁਤਾਬਕ ਪੂਰਵ ਸੀਐੱਮ ਭੂਪੇਂਦਰ ਸਿੰਘ ਹੁੱਡਾ ਨੇ ਇਸ ਜਾਇਦਾਦ ਨੂੰ ਦੇਣ ਲਈ ਆਪਣੇ ਪਦ ਦਾ ਗਲਤ ਇਸਤੇਮਾਲ ਕਰਕੇ ਐਸੋਸੀਏਟਿਡ ਜਰਨਲਸ ਲਿਮਟਿਡ ਨੂੰ ਲਾਭ ਪਹੁੰਚਾਇਆ। ਹੁੱਡਾ ਨੇ ਹਰਿਆਣਾ ਅਰਬਨ ਡੇਵਲਪਮੈਂਟ ਅਥਾਰਿਟੀ ਦੇ ਨਿਯਮਾਂ ਅਤੇ ਨੀਤੀਆਂ ਨੂੰ ਹੋਲਡ ਕਰ ਕੇ ਰੱਖਿਆ ਹੈ।