ETV Bharat / bharat

ਲੱਦਾਖ 'ਚ ਜ਼ਖ਼ਮੀ ਹੋਏ ਜਵਾਨ ਦੇ ਪਿਤਾ ਦੀ ਰਾਹੁਲ ਗਾਂਧੀ ਨੂੰ ਨਸੀਹਤ - ਜ਼ਖ਼ਮੀ

ਰਾਹੁਲ ਗਾਂਧੀ ਨੇ ਇੱਕ ਵੀਡਿਓ ਸਾਂਝੀ ਕੀਤੀ ਸੀ ਜਿਸ ਵਿੱਚ ਇੱਕ ਫ਼ੌਜੀ ਜਵਾਨ ਦਾ ਪਿਤਾ ਦਾ ਦਾਅਵਾ ਕਰ ਰਿਹਾ ਹੈ ਕਿ ਗਲਵਾਨ ਝੜਪ ਵੇਲੇ ਭਾਰਤੀ ਫ਼ੌਜੀ ਹਥਿਆਰਾਂ ਤੋਂ ਬਿਨ੍ਹਾਂ ਸਨ, ਜਿਸ ਨੂੰ ਲੈ ਕੇ ਇੱਕ ਹੋਰ ਜਵਾਨ ਦੇ ਪਿਤਾ ਨੇ ਰਾਹੁਲ ਨੂੰ ਕਿਹਾ ਕਿ ਇਸ ਮਾਮਲੇ ਉੱਤੇ ਰਾਜਨੀਤੀ ਨੂੰ ਵਿੱਚ ਨਾ ਲਿਆਉਣ ਲਈ ਕਿਹਾ ਹੈ।

ਜ਼ਖ਼ਮੀ ਜਵਾਨ ਦੇ ਪਿਤਾ ਨੇ ਕਿਹਾ- ਰਾਜਨੀਤੀ ਨੂੰ 'ਚ ਨਾ ਲਿਆਓ ਰਾਹੁਲ ਗਾਂਧੀ

author img

By

Published : Jun 20, 2020, 5:05 PM IST

ਨਵੀਂ ਦਿੱਲੀ: ਗਲਵਾਨ ਝੜਪ ਵਿੱਚ ਜ਼ਖ਼ਮੀ ਹੋਏ ਇੱਕ ਜਵਾਨ ਦੇ ਪਿਤਾ ਨੇ ਰਾਹੁਲ ਗਾਂਧੀ ਨੂੰ ਝਾੜ ਪਾਈ ਹੈ। ਜਵਾਨ ਦੇ ਪਿਤਾ ਨੇ ਕਿਹਾ ਹੈ ਕਿ ਤੁਸੀਂ ਇਸ ਮਾਮਲੇ ਵਿੱਚ ਰਾਜਨੀਤੀ ਨੂੰ ਨਾ ਵਾੜੋ।

ਵੇਖੋ ਵੀਡਿਓ।

ਬੀਤੀ ਕੱਲ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵੀਡਿਓ ਸਾਂਝੀ ਕੀਤੀ ਸੀ, ਜਿਸ ਵਿੱਚ ਜ਼ਖ਼ਮੀ ਜਵਾਨ ਦਾ ਪਿਤਾ ਇਹ ਦਾਅਵਾ ਕਰ ਰਿਹਾ ਹੈ ਕਿ ਚੀਨ ਨਾਲ ਝੜਪ ਮੌਕੇ ਭਾਰਤੀ ਫ਼ੌਜ ਦੇ ਜਵਾਨ ਨਿਹੱਥੇ ਸਨ।

ਗਾਂਧੀ ਨੇ ਵੀਡਿਓ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਭਾਰਤੀ ਸਰਕਾਰ ਦੇ ਸੀਨੀਅਰ ਮੰਤਰੀ ਮੋਦੀ ਨੂੰ ਬਚਾਉਣ ਦੇ ਲਈ ਝੂਠ ਬੋਲ ਰਹੇ ਹਨ। ਸਾਡੇ ਸ਼ਹੀਦਾਂ ਦਾ ਆਪਣੇ ਝੂਠ ਨਾਲ ਨਿਰਾਦਰ ਨਾ ਕਰੋ।

ਰਾਹੁਲ ਗਾਂਧੀ ਨੂੰ ਜਵਾਬ ਦਿੰਦੇ ਹੋਏ ਵਿਅਕਤੀ ਨੇ ਕਿਹਾ ਕਿ ਇਸ ਮਾਮਲੇ ਉੱਤੇ ਰਾਜਨੀਤੀ ਨਾ ਕਰੋ।

ਜ਼ਖ਼ਮੀ ਫ਼ੌਜੀ ਦੇ ਪਿਤਾ ਨੇ ਕਿਹਾ ਕਿ ਭਾਰਤੀ ਫ਼ੌਜ ਬਹੁਤ ਹੀ ਬਹਾਦਰ ਹੈ ਅਤੇ ਚੀਨ ਨੂੰ ਮਾਤ ਦੇ ਸਕਦੀ ਹੈ। ਰਾਹੁਲ ਇਸ ਮਾਮਲੇ ਵਿੱਚ ਰਾਜਨੀਤੀ ਨੂੰ ਨਾ ਲਿਆਵੋ, ਮੇਰਾ ਪੁੱਤਰ ਭਾਰਤੀ ਫ਼ੌਜ ਲਈ ਲੜਿਆ ਹੈ ਅਤੇ ਲੜਦਾ ਰਹੇਗਾ।

ਜਾਣਕਾਰੀ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਹ ਵੀਡਿਓ ਸਾਂਝੀ ਕੀਤੀ ਸੀ ਅਤੇ ਕਿਹਾ ਸੀ ਕਿ ਕਾਂਗਰਸੀ ਲੀਡਰਾਂ ਨੂੰ ਰਾਜਨੀਤੀ ਤੋਂ ਉੱਪਰ ਉੱਠਣਾ ਚਾਹੀਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.