ਚੰਡੀਗੜ੍ਹ: ਮਸ਼ਹੂਰ ਗਾਇਕ ਰਾਹੁਲ ਫਾਜ਼ਿਲਪੁਰੀਆ ਸ਼ੁੱਕਰਵਾਰ ਨੂੰ ਜੇਜੇਪੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਦਿਗਵਿਜੇ ਚੌਟਾਲਾ ਦੀ ਅਗਵਾਈ ਵਿੱਚ ਜੇਜੇਪੀ ਵਿੱਚ ਸ਼ਾਮਲ ਹੋਏ ਹਨ। ਦਿਗਵਿਜੇ ਚੌਟਾਲਾ ਨੇ ਫਾਜ਼ਿਲਪੁਰੀਆ ਦਾ ਪਾਰਟੀ ਵਿੱਚ ਸਵਾਗਤ ਕੀਤਾ। ਇਸ ਮੌਕੇ ਪਾਰਟੀ ਦੇ ਘੱਟ ਗਿਣਤੀ ਸੈੱਲ ਦੇ ਇੰਚਾਰਜ ਮੋਹਸੀਨ ਚੌਧਰੀ ਵੀ ਮੌਜੂਦ ਸਨ।
ਮਸ਼ਹੂਰ ਬਾਲੀਵੁੱਡ ਗਾਇਕ ਰਾਹੁਲ ਫਾਜ਼ਿਲਪੁਰੀਆ, ਜੋ ਕਿ ਗੁਰੂਗ੍ਰਾਮ ਦੇ ਵਸਨੀਕ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੇ ਦਿਲ ਨਾਲ ਨਿਭਾਉਣਗੇ। ਇਸ ਦੇ ਨਾਲ ਹੀ ਦਿਗਵਿਜੇ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਹੁਲ ਫਾਜ਼ਿਲਪੁਰੀਆ ਦੇ ਆਉਣ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ।
ਪਹਿਲਾਂ ਫਾਜ਼ਿਲਪੁਰੀਆ ਭਾਜਪਾ ਵਿੱਚ ਸਨ
ਦੱਸਣਯੋਗ ਹੈ ਕਿ ਪਹਿਲਾਂ ਉਹ ਭਾਜਪਾ ਵਿੱਚ ਸਨ। ਹਾਲਾਂਕਿ ਰਾਜ ਵਿੱਚ ਭਾਜਪਾ ਅਤੇ ਜੇਜੇਪੀ ਦੀ ਗੱਠਜੋੜ ਦੀ ਸਰਕਾਰ ਹੈ ਪਰ ਫਾਜ਼ਿਲਪੁਰੀਆ ਭਾਜਪਾ ਨੂੰ ਛੱਡ ਕੇ ਜੇਜੇਪੀ ਵਿੱਚ ਸ਼ਾਮਲ ਕਿਉਂ ਹੋਏ, ਹੁਣ ਇਸ 'ਤੇ ਸਵਾਲ ਖੜ੍ਹੇ ਹੋ ਰਹੇ ਹਨ।