ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸ਼ਹਿਰਾਂ ਵਿੱਚ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਦੇ ਉਦੇਸ਼ ਨਾਲ 'ਮਨਰੇਗਾ' ਵਰਗੀ ਸਕੀਮ ਤੇ ਪੂਰੇ ਦੇਸ਼ ਵਿੱਚ ਗ਼ਰੀਬਾਂ ਦੇ ਲਈ 'ਨਿਆਂ ਸਕੀਮ' ਲਾਗੂ ਕਰਨ ਜ਼ਰੂਰਤ ਹੈ।
ਦੱਸਣਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਨੇ ਨਯੁਨਤਮ ਆਏ ਗਰੰਟੀ ਯੋਜਨਾ (ਨਿਆਂ) ਦਾ ਵਾਅਦਾ ਕੀਤਾ ਸੀ ਤੇ ਕਿਹਾ ਸੀ ਕਿ ਸੱਤਾ ਵਿੱਚ ਆਉਣ ਉੱਤੇ ਉਹ ਪੰਜ ਕਰੋੜ ਗ਼ਰੀਬ ਪਰਿਵਾਰਾਂ ਨੂੰ ਸਾਲਾਨਾ 72-72 ਹਜ਼ਾਰ ਰੁਪਏ ਦੇਣਗੇ।
ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਸ਼ਹਿਰ ਵਿੱਚ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਪੀੜਤਾਂ ਲਈ ਮਨਰੇਗਾ ਵਰਗੀ ਸਕੀਮ 'ਤੇ ਦੇਸ਼ਭਰ ਵਿੱਚ ਗ਼ਰੀਬ ਤਬਕੇ ਦੇ ਲਈ ਨਿਆਂ ਸਕੀਮ ਨੂੰ ਲਾਗੂ ਕਰਨਾ ਜ਼ਰੂਰੀ ਹੈ। ਇਹ ਅਰਧਵਿਵਸਥਾ ਦੇ ਲਈ ਵੀ ਬਹੁਤ ਲਾਹੇਵੰਦ ਹੋਵੇਗੀ।
ਉਨ੍ਹਾਂ ਨੇ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਲਗਾਉਂਦਿਆਂ ਸਵਾਲ ਕੀਤਾ ਕਿ ਕੀ ਸੂਟ-ਬੂਟ-ਲੂਟ ਦੀ ਸਰਕਾਰ ਗ਼ਰੀਬਾਂ ਦਾ ਦਰਦ ਸਮਝ ਪਾਵੇਗੀ?