ਚੰਡੀਗੜ੍ਹ: ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ ਪੰਜਾਬੀ ਫਿਲਮ 'ਮਧਾਣੀਆਂ' ਇੰਨੀ ਦਿਨੀਂ ਅਪਣੇ ਕਈ ਪੱਖਾਂ ਨੂੰ ਲੈ ਕੇ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ, ਜਿਸ ਦੀ ਕਾਸਟ ਵਿੱਚ ਬਾਲੀਵੁੱਡ ਦੀ ਚਰਚਿਤ ਅਦਾਕਾਰਾ ਮਾਹਿਰਾ ਸ਼ਰਮਾ ਵੀ ਸ਼ਾਮਿਲ ਹੋ ਚੁੱਕੀ ਹੈ, ਜਿੰਨ੍ਹਾਂ ਵੱਲੋਂ ਅੱਜ ਅਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।
'ਪ੍ਰਭ ਸਟੂਡਿਓਜ਼' ਅਤੇ 'ਨਵ ਬਾਜਵਾ ਫਿਲਮਜ਼' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਮਲਟੀ-ਸਟਾਰਰ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਨਵ ਬਾਜਵਾ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਦੇਵ ਖਰੌੜ, ਨੀਰੂ ਬਾਜਵਾ ਅਤੇ ਨਵ ਬਾਜਵਾ ਖੁਦ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਇਸ ਮਲਟੀ-ਸਟਾਰਰ ਫਿਲਮ ਵਿੱਚ ਦੀ ਕਾਸਟ ਵਿੱਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਪੂਨਮ ਢਿੱਲੋਂ, ਸਤਿੰਦਰ ਸੱਤੀ, ਜੈਸਮੀਨ ਅਖ਼ਤਰ, ਬੀ ਐਨ ਸ਼ਰਮਾ, ਜਸਵੰਤ ਸਿੰਘ ਰਾਠੌਰ, ਨਮਨ ਹੰਜਰਾਂ, ਰੁਪਿੰਦਰ ਰੂਪੀ, ਸੀਮਾਂ ਕੌਸ਼ਲ, ਸੁੱਖੀ ਚਾਹਲ, ਪਰਮਵੀਰ ਸਿੰਘ, ਰਾਜ ਧਾਲੀਵਾਲ, ਮੰਨਤ ਨੂਰ, ਪ੍ਰਭਸ਼ਰਨ ਸਿੰਘ, ਮਨੀ ਔੰਜਲਾ, ਗੁਰਜੀਤ ਬਾਜਵਾ ਆਦਿ ਵੀ ਸ਼ੁਮਾਰ ਹਨ।
ਮੋਹਾਲੀ ਅਤੇ ਲਾਗਲੇ ਹਿੱਸਿਆਂ ਵਿੱਚ ਫਿਲਮਾਈ ਜਾ ਰਹੀ ਉਕਤ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਰੋਲ ਅਦਾ ਕਰਨ ਜਾ ਰਹੀ ਅਦਾਕਾਰਾ ਮਾਹਿਰਾ ਸ਼ਰਮਾ, ਜੋ ਇਸ ਤੋਂ ਪਹਿਲਾਂ ਨਵ ਬਾਜਵਾ ਦੀ ਹਾਲ ਹੀ ਵਿੱਚ ਆਈ ਸਾਇੰਸ ਫਿਕਸ਼ਨ ਫਿਲਮ 'ਰੇਡੂਆ ਰਿਟਰਨ' ਦਾ ਵੀ ਬਤੌਰ ਲੀਡ ਅਦਾਕਾਰਾ ਪ੍ਰਭਾਵੀ ਹਿੱਸਾ ਰਹੀ ਹੈ, ਜੋ ਲਗਾਤਾਰ ਦੂਜੀ ਵਾਰ ਨਵ ਬਾਜਵਾ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੀ ਹੈ।
ਸਾਲ 2021 ਵਿੱਚ ਆਈ ਅਤੇ ਸਿੰਗਾ ਸਟਾਰਰ 'ਕਦੇ ਹਾਂ ਕਦੇ ਨਾਂ' ਨਾਲ ਪਾਲੀਵੁੱਡ ਡੈਬਿਊ ਕਰਨ ਵਾਲੀ ਇਹ ਖੂਬਸੂਰਤ ਅਦਾਕਾਰਾ ਰਣਜੀਤ ਬਾਵਾ ਦੀ ਚਰਚਿਤ ਪੰਜਾਬੀ ਫਿਲਮ 'ਲਹਿੰਬਰਗਿੰਨੀ' ਵੀ ਕਰ ਚੁੱਕੀ ਹੈ, ਜਿਸ ਦੀ ਉਕਤ ਚੌਥੀ ਪੰਜਾਬੀ ਫਿਲਮ ਹੋਵੇਗੀ।
ਇਹ ਵੀ ਪੜ੍ਹੋ: