ETV Bharat / bharat

ਜਗਨਨਾਥ ਰਥ ਯਾਤਰਾ ਦੀ ਅੱਜ ਤੋਂ ਹੋਈ ਸ਼ੁਰੂਆਤ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ - jagannath puri rath yatra 2020

ਪੁਰੀ 'ਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ। ਸ਼ਰਧਾਲੂਆਂ ਨੂੰ ਦਰਸ਼ਨ ਦੇਣ ਲਈ ਭਗਵਾਨ ਜਗਨਨਾਥ ਮੰਦਰ ਤੋਂ ਬਾਹਰ ਆ ਗਏ ਹਨ। ਇਸ ਦੌਰਾਨ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਘਰ 'ਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।

ਪੁਰੀ ਰਥ ਯਾਤਰਾ
ਪੁਰੀ ਰਥ ਯਾਤਰਾ
author img

By

Published : Jun 23, 2020, 7:52 AM IST

Updated : Jun 23, 2020, 1:07 PM IST

ਪੁਰੀ: ਭਗਵਾਨ ਜਗਨਨਾਥ ਦੀ ਰਥ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ। ਸ਼ਾਇਦ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਭਗਵਾਨ ਆਪਣੇ ਸ਼ਰਧਾਲੂਆਂ ਨੂੰ ਦਰਸ਼ਨ ਦੇਣ ਲਈ ਮੰਦਰ ਵਿਚੋਂ ਬਾਹਰ ਆਏ ਪਰ ਕੋਰੋਨਾ ਮਹਾਂਮਾਰੀ ਕਾਰਨ ਜਿਆਦਾ ਲੋਕਾਂ ਨੂੰ ਯਾਤਰਾ 'ਚ ਸ਼ਾਮਲ ਹੋਣ ਦੀ ਇਜ਼ਾਜਤ ਨਹੀਂ ਹੈ। ਓਡੀਸਾ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਮੇਂ ਦੌਰਾਨ ਉਹ ਆਪਣੇ ਘਰਾਂ 'ਚ ਹੀ ਰਹਿਣ। ਦੱਸਣਯੋਗ ਹੈ ਕਿ ਅਦਾਲਤ ਦੇ ਆਦੇਸ਼ਾਂ ਮੁਤਾਬਕ 500 ਤੋਂ ਵੱਧ ਲੋਕਾਂ ਨੂੰ ਰਥ ਖਿੱਚਣ ਦੀ ਆਗਿਆ ਨਹੀਂ ਹੈ।

ਪੁਰੀ ਰਥ ਯਾਤਰਾ

ਭਗਵਾਨ ਜਗਨਨਾਥ ਦੀ ਰਥ ਯਾਤਰਾ ਤੋਂ ਪਹਿਲਾਂ ਇੱਕ ਅਜਿਹੀ ਰਸਮ ਵੀ ਕੀਤੀ ਜਾਂਦੀ ਹੈ, ਜਿਸ ਵਿੱਚ ਡਾਹੁਕ ਸੇਵਾਦਾਰ ਗੀਤ ਗਾਉਂਦੇ ਹਨ। ਕਈ ਸਾਲਾਂ ਪੁਰਾਣੀ ਇਸ ਰਸਮ ਦੇ ਪੂਰਾ ਹੋਣ ਤੋਂ ਬਾਅਦ ਹੀ ਭਗਵਾਨ ਦੀ ਰਥ ਯਾਤਰਾ ਸ਼ੁਰੂ ਹੁੰਦੀ ਹੈ। ਡਾਹੁਕ ਸੇਵਾਦਾਰ ਇਹ ਗੀਤ ਸ਼ਰਧਾਲੂਆਂ 'ਚ ਜੋਸ਼ ਭਰਨ ਲਈ ਗਾਉਂਦੇ ਹਨ।

ਪੁਰੀ ਰਥ ਯਾਤਰਾ
ਪੁਰੀ ਰਥ ਯਾਤਰਾ

ਇਹ ਪ੍ਰਥਾ ਅੱਜ ਵੀ ਉਨੀ ਹੀ ਪ੍ਰਸਿੱਧ ਹੈ। ਮੁਢਲੇ ਦਿਨਾਂ ਵਿੱਚ ਇਨ੍ਹਾਂ ਗੀਤਾਂ ਦੀ ਭਾਸ਼ਾ ਵਿੱਚ ਗਾਲਾਂ ਦੀ ਵਰਤੋਂ ਕੀਤੀ ਜਾਂਦੀ ਸੀ। ਹਾਲਾਂਕਿ, ਸਮੇਂ ਦੇ ਨਾਲ ਗੀਤਾਂ ਦੀ ਭਾਸ਼ਾ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ। ਡਾਹੁਕ ਸੇਵਾਦਾਰ ਰਥ 'ਤੇ ਸਵਾਰ ਹੁੰਦੇ ਹੋਏ ਰਥ ਦਾ ਮਾਰਗ ਦਰਸ਼ਨ ਕਰਦੇ ਹਨ।

ਰੱਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਡਾਹੁਕ ਸੇਵਾਦਾਰ ਲਾਠੀ ਨਾਲ ਰਥ ਉੱਤੇ ਚੜ੍ਹ ਜਾਂਦੇ ਹਨ। ਇਸ ਤੋਂ ਬਾਅਦ ਉਹ ਦਿਲ ਨੂੰ ਛੋਹਣ ਵਾਲੇ ਗੀਤ ਗਾਉਂਦੇ ਹਨ। ਇਨ੍ਹਾਂ ਸੇਵਾਦਾਰਾਂ ਨੂੰ ਭਗਵਾਨ ਜਗਨਨਾਥ ਦੇ ਵਿਸ਼ਾਲ ਰਥ ਦਾ ਸਾਰਥੀ ਮਨ੍ਹਿਆਂ ਜਾਂਦਾ ਹੈ। ਗੀਤ ਖ਼ਤਮ ਹੋਣ ਤੋਂ ਬਾਅਦ ਹਰਿਬੋਲ ਦੀ ਜੈ-ਜੈਕਾਰ ਨਾਲ ਵਿਸ਼ਾਲ ਰਥ ਯਾਤਰਾ ਦੀ ਸ਼ੁਰੂਆਤ ਹੁੰਦੀ ਹੈ।

Last Updated : Jun 23, 2020, 1:07 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.