ਚੰਡੀਗੜ੍ਹ: ਸ਼ੁਕਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 482ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 6 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 12216 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 3838 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 282 ਲੋਕਾਂ ਦੀ ਮੌਤ ਹੋਈ ਹੈ।
ਇਨ੍ਹਾਂ 482ਨਵੇਂ ਮਾਮਲਿਆਂ ਵਿੱਚੋਂ 55 ਅੰਮ੍ਰਿਤਸਰ, 46 ਲੁਧਿਆਣਾ, 76 ਜਲੰਧਰ, 70 ਪਟਿਆਲਾ, 19 ਸੰਗਰੂਰ, 10 ਗੁਰਦਾਸਪੁਰ, 9 ਐਸਬੀਐਸ ਨਗਰ, 12 ਮੋਹਾਲੀ, 5 ਤਰਨਤਾਰਨ, 70 ਹੁਸ਼ਿਆਰਪੁਰ, 2 ਮੁਕਤਸਰ, 10 ਰੋਪੜ, 9 ਫ਼ਤਿਹਗੜ੍ਹ ਸਾਹਿਬ, 5 ਫ਼ਰੀਦਕੋਟ, 17 ਫਿਰੋਜ਼ਪੁਰ, 9 ਕਪੂਰਥਲਾ, 21 ਫਾਜ਼ਿਲਕਾ, 23 ਮੋਗਾ, 3 ਬਰਨਾਲਾ, 4 ਬਠਿੰਡਾ, 7 ਮਾਨਸਾ ਤੋਂ ਮਾਮਲੇ ਸਾਹਮਣੇ ਆਏ ਹਨ।
ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 12216 ਮਰੀਜ਼ਾਂ ਵਿੱਚੋਂ 8096 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 3838 ਐਕਟਿਵ ਮਾਮਲੇ ਹਨ।
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 5,92,267 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।