ETV Bharat / bharat

'ਭਾਖੜਾ ਡੈਮ ਕਾਰਨ ਨਹੀਂ ਆਇਆ ਪੰਜਾਬ 'ਚ ਹੜ੍ਹ'

author img

By

Published : Aug 21, 2019, 8:35 PM IST

ਹਰਿਆਣਾ-ਪੰਜਾਬ ਦੇ ਕਈ ਇਲਾਕਿਆਂ ਵਿੱਚ ਇਸ ਵੇਲ਼ੇ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ ਅਤੇ ਕਈ ਇਲਾਕੇ ਹੜ੍ਹ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਇਸ ਵਿਚਾਲੇ ਖ਼ਬਰਾਂ ਆਉਣ ਲੱਗੀਆਂ ਸਨ ਕਿ ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਕਾਰਨ ਜ਼ਮੀਨੀ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਬਣਿਆ ਹੈ। ਪਰ, ਹੁਣ ਇਸ ਬਾਰੇ ਖ਼ੁਦ ਭਾਖੜਾ ਡੈਮ ਮੈਨੇਜਮੈਂਟ ਬੋਰਡ ਦੇ ਪ੍ਰਧਾਨ ਨੇ ਸਥਿਤੀ ਸਾਫ਼ ਕੀਤੀ ਹੈ।

ਭਾਖੜਾ ਡੈਮ ਦੀ ਤਸਵੀਰ।

ਚੰਡੀਗੜ੍ਹ: ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਕੁੱਝ ਇਲਾਕੇ ਇਸ ਵੇਲ਼ੇ ਹੜ੍ਹ ਨਾਲ ਪ੍ਰਭਾਵਿਤ ਹਨ ਅਤੇ ਇਸਦਾ ਜ਼ਿੰਮੇਵਾਰ ਭਾਖੜਾ ਡੈਮ ਨੂੰ ਮੰਨਿਆ ਜਾ ਰਿਹਾ ਹੈ। ਕਿਉਂਕਿ ਕੁੱਝ ਦਿਨ ਪਹਿਲਾਂ ਭਾਖੜਾ ਡੈਮ ਤੋਂ 19 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ। ਪਰ, ਇਸ ਉੱਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਦੇਵੇਂਦਰ ਸ਼ਰਮਾ ਦਾ ਕਹਿਣਾ ਹੈ ਕਿ ਜੋ ਸੋਚਿਆ ਜਾ ਰਿਹਾ ਹੈ, ਉਹ ਸੱਚ ਨਹੀਂ ਹੈ, ਸਗੋਂ ਭਾਖੜਾ ਡੈਮ ਦੇ ਕਾਰਨ ਹੀ ਤਾਂ ਪੰਜਾਬ ਦਾ ਜ਼ਿਆਦਾਤਰ ਹਿੱਸਾ ਹੜ੍ਹ ਦੀ ਚਪੇਟ ਵਿੱਚ ਆਉਣ ਤੋਂ ਬੱਚ ਗਿਆ ਹੈ।

'ਛੱਡਿਆ ਜਾਵੇਗਾ ਘੱਟ ਪਾਣੀ'
ਦੇਵੇਂਦਰ ਸ਼ਰਮਾ ਨੇ ਕਿਹਾ ਕਿ ਇਸ ਵੇਲ਼ੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1679 ਫੁੱਟ ਹੈ। ਡੈਮ ਤੋਂ ਹੌਲੀ-ਹੌਲੀ ਕਰਕੇ 40 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਹਾਲਾਤਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੁੱਧਵਾਰ ਰਾਤ ਤੋਂ ਛੱਡੇ ਜਾ ਰਹੇ ਪਾਣੀ ਵਿੱਚ ਕਮੀ ਕੀਤੀ ਜਾਵੇਗੀ। ਪਾਣੀ ਸਿਰਫ਼ ਸੁਰੱਖਿਅਤ ਪੱਧਰ ਤੱਕ ਹੀ ਛੱਡਿਆ ਜਾਵੇਗਾ।

ਵੀਡੀਓ ਵੇਖਣ ਲਈ ਕਲਿੱਕ ਕਰੋ

ਉਨ੍ਹਾਂ ਨੇ ਦੱਸਿਆ ਕਿ 18 ਅਗਸਤ ਨੂੰ ਸਵੇਰੇ 7 ਵਜੇ ਡੈਮ ਵਿੱਚ 3 ਲੱਖ 11 ਹਜ਼ਾਰ 134 ਕਿਊਸਿਕ ਪਾਣੀ ਆਇਆ। ਜਿਸਨੂੰ ਅਸੀਂ ਛੱਡਣ ਦੀ ਥਾਂ ਡੈਮ ਵਿੱਚ ਹੀ ਜਮਾਂ ਕਰ ਲਿਆ। ਇਸ ਨਾਲ ਡੈਮ ਵਿੱਚ ਪਾਣੀ ਦਾ ਪੱਧਰ ਵੱਧਕੇ 1681 ਫੁੱਟ ਤੱਕ ਪਹੁੰਚ ਗਿਆ, ਜਦੋਂ ਕਿ ਡੈਮ ਦੀ ਸਮਰੱਥਾ 1680 ਫੁੱਟ ਹੈ। ਇਸ ਤੋਂ ਬਾਅਦ ਅਸੀਂ ਹੌਲੀ-ਹੌਲੀ ਕਰਕੇ ਪਾਣੀ ਛੱਡਣਾ ਸ਼ੁਰੂ ਕੀਤਾ। ਪਾਣੀ ਨੂੰ ਉਸ ਪੱਧਰ ਤੱਕ ਹੀ ਛੱਡਿਆ ਗਿਆ, ਜਿਨ੍ਹਾਂ ਸੁਰੱਖਿਅਤ ਸੀ।

'ਡੈਮ ਕਾਰਨ ਨਹੀਂ ਆਇਆ ਹੜ੍ਹ'
ਉਨ੍ਹਾਂ ਨੇ ਕਿਹਾ ਕਿ ਡੈਮ ਦੇ ਕਾਰਨ ਕਿਸੇ ਵੀ ਇਲਾਕੇ ਨੂੰ ਨੁਕਸਾਨ ਨਹੀਂ ਹੋਇਆ ਹੈ। ਇਸ ਤਰ੍ਹਾਂ ਦੀਆਂ ਜੋ ਵੀ ਖਬਰਾਂ ਫੈਲਾਈਆਂ ਜਾ ਰਹੀਆਂ ਹਨ ਕਿ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਕਈ ਇਲਾਕੇ ਹੜ੍ਹ ਨਾਲ ਪ੍ਰਭਾਵਿਤ ਹੋਏ। ਉਹ ਸਾਰੀਆਂ ਖ਼ਬਰਾਂ ਗਲਤ ਹਨ।

Intro:Body:

ਭਾਖੜਾ ਡੈਮ ਦੇ ਕਾਰਨ ਨਹੀਂ ਆਇਆ ਪੰਜਾਬ 'ਚ ਹੜ੍ਹ- ਭਾਖੜਾ ਡੈਮ ਮੈਨੇਜਮੈਂਟ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.