ਮੱਧ ਪ੍ਰਦੇਸ਼: ਪੰਜਾਬ ਤੇ ਹਰਿਆਣਾ ਦੇ 5 ਫਰਾਰ ਮੁਲਜ਼ਮਾਂ ਨੂੰ ਬੜਵਾਨੀ ਜ਼ਿਲ੍ਹੇ ਦੇ ਜਾਮਲੀ ਪਿੰਡ ਵਿਚੋਂ ਕਾਬੂ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ 8 ਦੇਸੀ ਪਿਸਤੌਲ ਅਤੇ 27 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
6 ਫਰਵਰੀ ਨੂੰ ਜਾਮਲੀ ਵਿੱਚ 18 ਕਰੋੜ ਦੀ ਲਾਗਤ ਨਾਲ ਬਣੇ ਦੁੱਧ ਪਲਾਂਟ ਦੇ ਉਦਘਾਟਨ ਪ੍ਰੋਗਰਾਮ ਵਿੱਚ ਪ੍ਰਦੇਸ਼ ਦੇ 3 ਮੰਤਰੀ ਮੌਜੂਦ ਸੀ, ਜਦੋਂਕਿ ਪ੍ਰੋਗਰਾਮ ਦੀ ਥਾਂ ਤੋਂ ਥੋੜੀ ਦੂਰ ਹਰਿਆਣਾ ਦੀ ਇੱਕ ਕਾਰ ਵਿੱਚ ਨਜਾਇਜ਼ ਹਥਿਆਰ ਲੈ ਕਰ ਜਾ ਰਹੇ ਸੀ। ਇਸ ਦੌਰਾਨ ਪੁਲਿਸ ਨੂੰ ਵੇਖ ਕੇ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਤਲਾਸ਼ੀ ਦੌਰਾਨ ਪੁਲਿਸ ਨੂੰ 2 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਘੇਰਾਬੰਦੀ ਕਰ 20 ਘੰਟਿਆਂ ਵਿੱਚ 4 ਹੋਰ ਮੁਲਜ਼ਮਾਂ ਨੂੰ ਜੰਗਲ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਪੰਜਾਬ ਅਤੇ ਹਰਿਆਣਾ ਦਾ ਇੱਕ ਬਦਨਾਮ ਅਪਰਾਧੀ ਹੈ, ਜੋ ਕਤਲ, ਲੁੱਟਾਂ-ਖੋਹਾਂ, ਡਕੈਤੀਆਂ ਸਮੇਤ ਹੋਰ ਸ਼ੱਕੀ ਗਤੀਵਿਧੀਆਂ ਵਿੱਚ ਸ਼ਾਮਲ ਸੀ।
ਮੁਲਜ਼ਮ ਜਿਸ ਕਾਰ 'ਚ ਸਵਾਰ ਹੋ ਕੇ ਆਏ ਸਨ, ਉਸ ਕਾਰ ਦੇ ਮਾਲਕ ਦਾ ਵੀ ਇਨ੍ਹਾਂ ਵੱਲੋਂ ਕਤਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਫੜ੍ਹੇ ਗਏ ਮੁਲਜ਼ਮ ਕਿਸੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ 'ਚ ਸੀ, ਪਰ ਉਸ ਤੋਂ ਪਹਿਲਾ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਬੜਵਾਨੀ ਜ਼ਿਲ੍ਹੇ ਦੀ ਪੁਲਿਸ ਨੂੰ ਪੰਜਾਬ ਹਰਿਆਣਾ ਦੇ ਪੰਜ ਬਦਨਾਮ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈਣ ਵਿੱਚ ਸਫ਼ਲਤਾ ਹਾਸਲ ਹੋਈ ਹੈ। ਪੰਜੋਂ ਮੁਲਜ਼ਮ ਲੁੱਟ-ਖੋਹ, ਕਤਲ, ਲੁੱਟਾਂ ਖੋਹਾਂ, ਗਲਾ ਘੁੱਟਣ ਸਮੇਤ ਕਈ ਵੱਡੇ ਜੁਰਮਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਵਿਚੋਂ ਇੱਕ ਬਠਿੰਡਾ ਜ਼ਿਲ੍ਹੇ ਵਿੱਚ ਪੇਸ਼ ਹੋਣ ਵੇਲੇ ਪੁਲਿਸ 'ਤੇ ਹਮਲਾ ਕਰਕੇ ਹਿਰਾਸਤ ਵਿਚੋਂ ਫਰਾਰ ਸੀ।