ETV Bharat / bharat

ਚੰਦ 'ਤੇ ਬਣ ਸਕੇਗਾ ਇੱਟ ਵਰਗਾ ਆਕਾਰ, ਭਾਰਤੀ ਵਿਗਿਆਨੀਆਂ ਨੇ ਲੱਭਿਆ ਤਰੀਕਾ - ਮਕੈਨੀਕਲ ਵਿਭਾਗ

ਬੰਗਲੁਰੂ ਸਥਿਤ ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈਆਈਐਸਸੀ) ਅਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੇ ਇੱਕ ਅਜਿਹਾ ਤਰੀਕਾ ਖੋਜ ਲਿਆ ਹੈ, ਜਿਸ ਨਾਲ ਚੰਦ 'ਤੇ ਇੱਟ ਵਰਗਾ ਆਕਾਰ ਬਣਾਇਆ ਜਾ ਸਕਦਾ ਹੈ।

ਚੰਦ 'ਤੇ ਬਣ ਸਕੇਗਾ ਇੱਟ ਵਰਗਾ ਆਕਾਰ
ਚੰਦ 'ਤੇ ਬਣ ਸਕੇਗਾ ਇੱਟ ਵਰਗਾ ਆਕਾਰ
author img

By

Published : Aug 16, 2020, 6:01 PM IST

ਬੰਗਲੁਰੂ: ਭਾਰਤੀ ਵਿਗਿਆਨੀਆਂ ਦੀ ਇੱਕ ਟੀਮ ਨੇ ਇਸਰੋ ਨਾਲ ਸਾਂਝੇ ਯਤਨ ਦੌਰਾਨ ਇੱਟ ਵਰਗਾ ਆਕਾਰ ਤਿਆਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈਆਈਐਸਸੀ) ਮੁਤਾਬਕ ਇਸ ਪ੍ਰਕਿਰਿਆ ਵਿੱਚ ਯੂਰੀਆ ਅਤੇ ਚੰਦ ਦੀ ਮਿੱਟੀ ਦੀ ਵਰਤੋਂ ਕੀਤੀ ਗਈ ਹੈ।

ਆਈਆਈਐਸਸੀ ਵੱਲੋਂ ਜਾਰੀ ਬਿਆਨ ਮੁਤਾਬਕ ਚੰਦ ਦੀ ਮਿੱਟੀ, ਬੈਕਟੀਰੀਆ ਅਤੇ ਗਵਾਰ ਬੀਨ ਨੂੰ ਮਿਲਾਉਣ ਤੋਂ ਬਾਅਦ ਭਾਰ ਚੁੱਕਣ ਦੀ ਸਮਰੱਥਾ ਰੱਖਣ ਵਾਲਾ ਆਕਾਰ ਬਣਾਇਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਇਸ ਸਫ਼ਲਤਾ ਤੋਂ ਬਾਅਦ ਚੰਦਰਮਾ 'ਤੇ ਇੱਟ ਵਰਗੀ ਸ਼ਕਲ ਵਾਲੀ ਰਿਹਾਇਸ਼ੀ ਇਮਾਰਤ ਬਣਾਉਣ ਵਿੱਚ ਸਫਲਤਾ ਦੀ ਸੰਭਾਵਨਾ ਹੈ। ਖੋਜ ਵਿੱਚ ਸ਼ਾਮਲ ਲੋਕਾਂ ਨੇ ਵੀ ਇਸ ਦਾ ਸੁਝਾਅ ਦਿੱਤਾ ਹੈ।

ਇਸ ਸਬੰਧ ਵਿੱਚ ਆਈਆਈਐਸਸੀ ਦੇ ਮਕੈਨੀਕਲ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਦੇ ਤੌਰ 'ਤੇ ਕੰਮ ਕਰਦੇ ਪ੍ਰੋਫੈਸਰ ਆਲੋਕੇ ਕੁਮਾਰ ਨੇ ਕਿਹਾ ਕਿ ਇਹ ਬਹੁਤ ਉਤਸ਼ਾਹਜਨਕ ਹੈ। ਜਦੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਪ੍ਰੋਫੈਸਰ ਆਲੋਕੇ ਨੇ ਕਿਹਾ ਕਿ ਇਹ ਜੀਵ ਵਿਗਿਆਨ ਅਤੇ ਮਕੈਨੀਕਲ ਇੰਜੀਨੀਅਰਿੰਗ ਦੇ 2 ਵੱਖ-ਵੱਖ ਖੇਤਰਾਂ ਨੂੰ ਇੱਕ ਨਾਲ ਲੈ ਕੇ ਆਇਆ ਹੈ।

ਆਈਆਈਐਸਸੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਾਹਰੀ ਪੁਲਾੜ ਵਿੱਚ ਇੱਕ ਪੌਂਡ ਸਮੱਗਰੀ ਭੇਜਣ ਦੀ ਕੀਮਤ ਲਗਭਗ 7.5 ਲੱਖ ਰੁਪਏ ਹੈ।

ਪਿਛਲੀ ਸਦੀ ਵਿੱਚ ਪੁਲਾੜ ਦੇ ਖੇਤਰ ਵਿੱਚ ਖੋਜ ਵਿੱਚ ਤੇਜ਼ੀ ਆਈ ਹੈ। ਧਰਤੀ ਦੇ ਸਰੋਤਾਂ 'ਚ ਤੇਜ਼ੀ ਨਾਲ ਆ ਰਹੀ ਕਮੀ ਨਾਲ, ਵਿਗਿਆਨੀਆਂ ਨੇ ਸਿਰਫ਼ ਚੰਦਰਮਾ ਅਤੇ ਹੋਰ ਗ੍ਰਹਿਆਂ 'ਤੇ ਮਨੁੱਖਾਂ ਦੇ ਸੰਭਾਵਿਤ ਨਿਵਾਸ ਦੇ ਸੰਬੰਧ ਵਿੱਚ ਖੋਜ ਦੇ ਯਤਨਾਂ ਨੂੰ ਸਿਰਫ ਤੇਜ਼ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.