ਵਾਰਾਣਸੀ: ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਦੇ ਇੰਚਾਰਜ ਪ੍ਰਿਯੰਕਾ ਗਾਂਧੀ ਇੱਕ ਦਿਨ ਦੇ ਦੌਰੇ 'ਤੇ ਐਤਵਾਰ ਨੂੰ ਵਾਰਾਣਸੀ ਪਹੁੰਚੀ। ਉਹ ਸਿੱਧੇ ਹਵਾਈ ਅੱਡੇ ਤੋਂ ਸੀਰ ਗੋਵਰਧਨਪੁਰ ਸਥਿਤ ਸੰਤ ਸ੍ਰੀ ਰਵਿਦਾਸ ਜੀ ਦੇ ਮੰਦਰ ਪਹੁੰਚੀ। ਇੱਥੇ ਉਨ੍ਹਾਂ ਨੇ ਸੰਤ ਰਵਿਦਾਸ ਜੀ ਦੇ ਦਰ 'ਤੇ ਮੱਥਾ ਟੇਕਿਆ। ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਸੰਤ ਨਿਰੰਜਨ ਦਾਸ ਜੀ ਦਾ ਆਸ਼ੀਰਵਾਦ ਲਿਆ ਅਤੇ ਲੰਗਰ ਵੀ ਖਾਧਾ।
ਇਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਪੰਡਾਲ ਸਭਾ 'ਚ ਪਹੁੰਚ ਕੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਤ ਕਬੀਰ ਅਤੇ ਰਵਿਦਾਸ ਜੀ ਨੇ ਸਾਰਿਆਂ ਨੂੰ ਇਕੱਠੇ ਰਹਿਣ ਦੀ ਸਿੱਖਿਆਂ ਦਿੱਤੀ।
ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਦਿੱਲੀ ਚੋਣਾਂ ਬਾਰੇ ਵੀ ਗੱਲ ਕੀਤੀ। ਦਿੱਲੀ ਚੋਣਾਂ ਦੇ ਐਗਜ਼ਿਟ ਪੋਲ ਵਿੱਚ ਕਾਂਗਰਸ ਦੇ ਪ੍ਰਦਰਸ਼ਨ ਬਾਰੇ ਪੁੱਛੇ ਗਏ ਸਵਾਲ ਉੱਤੇ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਨਤੀਜੇ ਵੇਖਾਂਗੇ। ਦੱਸ ਦੇਈਏ ਕਿ ਦਿੱਲੀ ਚੋਣਾਂ ਦੇ ਐਗਜ਼ਿਟ ਪੋਲ ਵਿੱਚ ਕਾਂਗਰਸ ਦੀ ਸਥਿਤੀ ਪਹਿਲਾਂ ਤੋਂ ਵੀ ਵਿਗੜ ਗਈ ਹੈ।